ਸਾਲ 2023 ਲਈ ਨੈਸ਼ਨਲ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਦੇਸ਼ ਭਰ ’ਚੋਂ ਆਈਆਂ ਅਰਜ਼ੀਆਂ ਦੇ ਆਧਾਰ ’ਤੇ 50 ਅਧਿਆਪਕਾਂ ਨੂੰ ਇਸ ਖ਼ਿਤਾਬ ਲਈ ਚੁਣਿਆ ਗਿਆ ਹੈ, ਜਿਸ ਵਿਚ ਪੰਜਾਬ ਦੇ ਦੋ ਟੀਚਰਾਂ ਨੂੰ ਇਸ ਖਿਤਾਬ ਲਈ ਚੁਣਿਆ ਗਿਆ ਹੈ ਤੇ ਦੋਵੇਂ ਅਧਿਆਪਕ ਲੁਧਿਆਣਾ ਦੇ ਹਨ।
ਲੁਧਿਆਣੇ ਦੇ ਜਿਹੜੇ ਦੋ ਅਧਿਆਪਕਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਲੁਧਿਆਣਾ ਦੇ ਅੰਮ੍ਰਿਤਪਾਲ ਸਿੰਘ ਅਤੇ ਸਤਪਾਲ ਮਿੱਤਲ ਸਕੂਲ ਦੇ ਭੁਪਿੰਦਰ ਗੋਗੀਆ ਦਾ ਨਾਂਅ ਸ਼ਾਮਲ ਹੈ। ਦੋਵੇਂ ਟੀਚਰਾਂ ਨੂੰ ਟੀਚਰਸ ਡੇ ਵਾਲੇ ਦਿਨ ਯਾਨੀ 5 ਸਤੰਬਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾਵੇਗਾ। ਦੋਵਾਂ ਨੂੰ 50 ਹਜ਼ਾਰ ਰੁਪਏ ਤੇ ਚਾਂਦੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸੈਲੂਨ ’ਚ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌ.ਤ, ਮੁਲਜ਼ਮ ਫਰਾਰ
ਪੰਜਾਬ ਵਿਚੋਂ 6 ਅਧਿਆਪਕਾਂ ਨੇ ਤੈਅ ਯੋਗਤਾਵਾਂ ਦੇ ਆਧਾਰ ‘ਤੇ ਇਸ ਐਵਾਰਡ ਲਈ ਅਰਜ਼ੀਆਂ ਦਾਖਲ ਕੀਤੀਆਂ ਸਨ, ਜਿਨ੍ਹਾਂ ਵਿਚੋਂ 2 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਦੇਸ਼ ਭਰ ਵਿਚੋਂ ਕੁੱਲ 154 ਨਾਮਜ਼ਦਗੀਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਕੁੱਲ 50 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: