ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਈ ਦਲ ਕਿਸਮਤ ਅਜਮਾਉਣ ਵਾਲੇ ਹਨ। ਇਸ ਵਿਚਕਾਰ ਸਿਆਸਤ ਵਿੱਚ ਪਹਿਲੀ ਵਾਰ ਉਤਰੀ ਲੋਕ ਅਧਿਕਾਰ ਲਹਿਰ ਨੇ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ।
ਲੋਕ ਅਧਿਕਾਰ ਲਹਿਰ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਮਾਸਟਰ ਤਜਿੰਦਰਪਾਲ ਸਿੰਘ ਮਾਨਵਾਲਾ ਨੂੰ ਉਮੀਦਵਾਰ ਵਜੋਂ ਉਤਾਰਿਆ ਹੈ। ਇਸ ਦੌਰਾਨ ਅੱਜ ਤਲਵੰਡੀ ਸਾਬੋ ਵਿੱਚ ਇੱਕ ਜਨ ਸਭਾ ਨੂੰ ਸੰਬੋਧਤ ਕਰਦਿਆਂ ਜਥੇਬੰਦੀ ਨੇ ਕਿਹਾ ਕਿ ਜਲਦੀ ਹੀ ਹੋਰਨਾਂ ਸੀਟਾਂ ਤੋਂ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਮਾਸਟਰ ਤਜਿੰਦਰਪਾਲ ਸਿੰਘ ਮਾਨਵਾਲਾ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਦੱਸ ਦੇਈਏ ਕਿ ਲੋਕ ਅਧਿਕਾਰ ਲਹਿਰ ਸਿਆਸੀ ਤੇ ਸਮਾਜਿਕ ਮੁੱਦਿਆਂ ਨੂੰ ਹਮੇਸ਼ਾ ਵੱਖ-ਵੱਖ ਮੰਚਾਂ ‘ਤੇ ਚੁੱਕਦੀ ਆਈ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਸਮੂਹ ਹਲਕਿਆਂ ਵਿੱਚ ਉਮੀਦਵਾਰ ਥੋਪੇ ਨਹੀਂ ਜਾਣਗੇ, ਸਗੋਂ ਲੋਕਾਂ ਤੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਖੜ੍ਹੇ ਕੀਤੇ ਜਾਣਗੇ। 125 ਤੋਂ ਵੱਧ ਮੈਂਬਰ ਆਪਣੇ ਦਸਤਖਤਾਂ ਨਾਲ ‘ਜਨ ਅਧਿਕਾਰ ਅੰਦੋਲਨ ਪੰਜਾਬ’ ਦੇ ਉਮੀਦਵਾਰਾਂ ਨੂੰ ਮਨਜ਼ੂਰੀ ਦੇਣਗੇ।
ਇਹ ਵੀ ਪੜ੍ਹੋ : PNB ਗਾਹਕਾਂ ਲਈ ਵੱਡੀ ਖ਼ਬਰ, ਸਰਵਰ ‘ਚ ਸੰਨ੍ਹ ਨਾਲ 18 ਕਰੋੜ ਖਾਤਾਧਾਰਕਾਂ ‘ਤੇ ਵੱਜਾ ‘ਡਾਕਾ’