ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਵੇਗਾ ਜਿਨ੍ਹਾਂ ‘ਤੇ ਕਈ ਵਾਰ ਵਿਸ਼ਵਾਸ ਕਰ ਸਕਣਾ ਮੁਸ਼ਕਲ ਹੋ ਜਾਂਦਾ ਹੈ। ਹੁਣੇ ਜਿਹੇ ਇਕ ਵਾਰ ਫਿਰ ਅਜਿਹੇ ਹੀ ਕਮਾਲ ਦੇ ਰਿਕਾਰਡ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਰਿਕਾਰਡ ਹੈ ਦੁਨੀਆ ਦੇ ਸਭ ਤੋਂ ਲੰਬੀ ਨੱਕ ਦਾ, ਜਿਸ ਨੂੰ ਪਿਛਲੇ 300 ਸਾਲਾਂ ਤੋਂ ਕੋਈ ਨਹੀਂ ਤੋੜ ਸਕਿਆ। ਅਸੀਂ ਗੱਲ ਕਰ ਰਹੇ ਹਾਂ ਥਾਮਸ ਵਾਡਹਾਊਸ ਦੀ, ਜਿਨ੍ਹਾਂ ਕੋਲ ਦੁਨੀਆ ਵਿਚ ਸਭ ਤੋਂ ਲੰਬੀ ਨੱਕ ਹੋਣ ਦਾ ਅਨੋਖਾ ਰਿਕਾਰਡ ਹੈ।
ਇਸ ਸ਼ਖਸ ਨੇ 300 ਸਾਲ ਦੇ ਇਸ ਰਿਕਾਰਡ ਨੂੰ ਹੁਣ ਤੱਕ ਬਰਕਰਾਰ ਰੱਖਦੇ ਹੋਏ ਗਿਨੀਜ਼ ਬੁੱਕ ਵਿਚ ਆਪਣਾ ਨਾਂ ਦਰਜ ਕਰਾਇਆ ਹੈ। ਇਹ ਸ਼ਖਸ ਇੰਨਾ ਫੇਮਸ ਹੈ ਕਿ ਲੰਦਨ ਦੇ ਇਕ ਮਿਊਜ਼ੀਅਮ ਵਿਚ ਉਨ੍ਹਾਂ ਦੀ ਮੋਮੀ ਦੀ ਮੂਰਤੀ ਬਣਾਈ ਗਈ ਹੈ। ਇਸ ਸ਼ਖਸ ਦਾ ਨਾਂ ਹੈ ਥਾਮਸ ਹਾਡਹਾਊਸ ਜਿਨ੍ਹਾਂ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਨਾਲ ਇਕ ਤਸਵੀਰ @pubity ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗਿਨੀਜ਼ ਵਰਲਡ ਰਿਕਾਰਡਸ ਦੀ ਵੈੱਬਸਾਈਟ ‘ਤੇ ਇਸ ਸ਼ਖਸ ਨੂੰ ਲੈ ਕੇ ਇਕ ਪੇਜ ਹੈ। ਥਾਮਸ ਵਾਡਹਾਊਸ ਨੂੰ ਥਾਮਸ ਵੇਡਰਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 18ਵੀਂ ਸਦੀ ਦੇ ਸਰਕਸ ਕਲਾਕਾਰ ਸਨ, ਜਿਨ੍ਹਾਂ ਦੀ ਨੱਕ ਹੁਣ ਤੱਕ ਦੀ ਸਭ ਤੋਂ ਵੱਡੀ 7.5 ਇੰਚ ਲੰਬੀ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮੰਤਰੀ ਬੈਂਸ ਦਾ ਐਲਾਨ-‘ਖਿਡਾਰੀਆਂ ਦੀ ਜੀਵਨੀ ਪੜ੍ਹਨਗੇ ਬੱਚੇ, ਸਿਲੇਬਸ ‘ਚ ਹੋਵੇਗੀ ਸ਼ਾਮਲ’
ਦੂਜੇ ਪਾਸੇ ਸਭ ਤੋਂ ਲੰਬੀ ਨੱਕ ਦਾ ਰਿਕਾਰਡ ਇਕ ਜੀਵਤ ਵਿਅਕਤੀ ਦੇ ਨਾਂ ਹੈ, ਜੋ ਤੁਰਕੀ ਦੇ ਓਜੁਰੇਕ ਹਨ। ਪਿਛਲੇ ਦੋ ਸਾਲ ਪਹਿਲਾਂ ਇਸ ਰਿਕਾਰਡ ਦੀ ਪੁਸ਼ਟੀ ਗਿਨੀਜ ਵਰਲਡ ਰਿਕਾਰਡ ਵੱਲੋਂ ਕੀਤੀ ਗਈ ਸੀ। ਖਾਸ ਗੱਲ ਹੈ ਕਿ ਇਨ੍ਹਾਂ ਦੀ ਨੱਕ ਦੀ ਲੰਬਾਈ 3.46 ਇੰਚ ਮਾਪੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: