ਜਲੰਧਰ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਇਥੇ ਦਮੋਰੀਆ ਪੁਲ ‘ਤੇ 5.64 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨਾਲ ਪੁਲਿਸ ‘ਚ ਭਾਜੜਾਂ ਮਚ ਗਿਆ ਹੈ। ਦੱਸ ਦੇਈਏ ਕਿ ਇਹ ਇਲਾਕਾ ਸ਼ਹਿਰ ਦੇ ਵਿਚਕਾਰ ਪੈਂਦਾ ਹੈ। ਇੱਥੋਂ ਲੋਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਆਉਂਦੇ-ਜਾਂਦੇ ਰਹਿੰਦੇ ਹਨ।
ਮੰਡੀ ਫੈਂਟਨਗੰਜ, ਕਿਸ਼ਨਪੁਰਾ ਫਰਨੀਚਰ ਮਾਰਕੀਟ ਅਤੇ ਮਾਈ ਹੀਰਾਂ ਗੇਟ ਦੀ ਬੁੱਕ ਮਾਰਕੀਟ ਵੀ ਨੇੜੇ ਹੀ ਹੈ। ਅਜਿਹੇ ‘ਚ ਇਸ ਇਲਾਕੇ ‘ਚ ਇੰਨੀ ਵੱਡੀ ਲੁੱਟ-ਖੋਹ ਦੀ ਘਟਨਾ ਵਾਪਰਨ ਕਰਕੇ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ। ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਘਟਨਾ ਬੁੱਧਵਾਰ ਸਵੇਰੇ 1.45 ਦੀ ਹੈ। ਨਿਊ ਗਾਂਧੀ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਉਰਫ ਸੋਨੂੰ ਨੇ ਦੱਸਿਆ ਕਿ ਗਾਂਧੀ ਨਗਰ ਵਾਸੀ ਮਨੀ ਅਰੋੜਾ ਜੋ ਕਿ ਮੈਦਾ ਵਪਾਰੀ ਹੈ, ਨੇ ਮੈਨੂੰ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਸੀ। ਜਦੋਂ ਪੈਸੇ ਲੈ ਕੇ ਦਮੋਰੀਆ ਪੁਲ ‘ਤੇ ਪਹੁੰਚਿਆ ਤਾਂ ਦੋ ਬਾਈਕ ਸਵਾਰਾਂ ਨੇ ਰਸਤਾ ਰੋਕ ਕੇ ਪਿਸਤੌਲ ਦੇ ਜ਼ੋਰ ‘ਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਉਹ ਉਸ ਦੀ ਐਕਟਿਵਾ ਅਤੇ ਫ਼ੋਨ ਲੈ ਕੇ ਫ਼ਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਤਿੰਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਬਾਈਕ ਸਵਾਰ ਨੇ ਅੱਗਿਓਂ ਐਕਟਿਵਾ ਰੋਕੀ ਸੀ। ਦੋਵਾਂ ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ। ਬਾਈਕ ‘ਤੇ ਪਿੱਛੇ ਬੈਠਾ ਲੁਟੇਰਾ ਐਕਟਿਵਾ, ਮੋਬਾਈਲ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸੂਚਨਾ ਥਾਣਾ 3 ਦੀ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ, ਸਰਕਾਰ ਨੇ 4 ਫੀਸਦੀ ਵਧਾਇਆ DA
ਗੰਗਾ ਮਿਲ ਦ ਮਾਲਿਕ ਮਨੀ ਅਰੋੜਾ ਨੇ ਦੱਸਿਆ ਕਿ ਉਸ ਨੇ ਆਪਣੇ ਗੁਆਂਢੀ ਰਾਕੇਸ਼ ਕੁਮਾਰ ਨੂੰ 5.64 ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਦਿੱਤੇ ਸਨ। ਰਾਕੇਸ਼ ਕੁਮਾਰ ਦਾ 11.30 ਵਜੇ ਦੇ ਕਰੀਬ ਫੋਨ ਆਇਆ ਕਿ ਜਦੋਂ ਉਹ ਦਮੋਰੀਆ ਪੁਲ ਪਹੁੰਚਿਆ ਤਾਂ ਉਥੇ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਪੈਸੇ ਤੇ ਐਕਟਿਵਾ ਲੁੱਟ ਲਈ। ਪੁਲਿਸ ਇਸ ਪੂਰੇ ਮਾਮਲੇ ਵਿੱਚ ਰਾਕੇਸ਼ ਕੁਮਾਰ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: