ਆਈਸੀਸੀ ਦੀ ਟੈਸਟ ਰੈਂਕਿਗੰ ਵਿਚ ਟੀਮ ਇੰਡੀਆ ਇਕ ਵਾਰ ਫਿਰ ਤੋਂ ਨੰਬਰ-2 ‘ਤੇ ਆ ਗਈ ਹੈ। ਬੁੱਧਵਾਰ ਨੂੰ ਦੁਪਿਹਰ 1.30 ਵਜੇ ਟੀਮ ਇੰਡੀਆ ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ ‘ਤੇ ਸੀ ਪਰ ਸ਼ਾਮ ਹੁੰਦੇ-ਹੁੰਦੇ ਉਹ ਨੰਬਰ-2 ‘ਤੇ ਆ ਗਈ ਹੈ। ਆਸਟ੍ਰੇਲੀਆਈ ਟੀਮ ਹੁਣ ਫਿਰ ਤੋਂ ਨੰਬਰ-1 ‘ਤੇ ਆ ਚੁੱਕੀ ਹੈ। ਪਿਛਲੇ ਮਹੀਨੇ ਵੀ ਆਈਸੀਸੀ ਦੀ ਵੈੱਬਸਾਈਟ ਨੇ ਸ਼ਾਇਦ ਤਕਨੀਕੀ ਖਾਮੀ ਦੀ ਵਜ੍ਹਾ ਨਾਲ ਟੈਸਟ ਰੈਂਕਿੰਗ ਵਿਚ ਭਾਰਤ ਨੂੰ ਨੰਬਰ-1 ਦੱਸ ਦਿੱਤਾ ਗਿਆ ਸੀ ਪਰ ਉਸ ਸਮੇਂ ਹੀ ਕੁਝ ਘੰਟੇ ਬਾਅਦ ਟੀਮ ਇੰਡੀਆ ਦੂਜੇ ਨੰਬਰ ‘ਤੇ ਆ ਗਈ ਸੀ।
ਆਈਸੀਸੀ ਦੀ ਵੈੱਬਸਾਈਟ ‘ਤੇ ਦੁਪਹਿਰ ਵਿਚ ਰੈਂਕਿੰਗ ਅਪਡੇਟ ਹੋਈ ਤਾਂ ਟੀਮ ਇੰਡੀਆ ਦੇ 115 ਰੇਟਿੰਗਸ ਪੁਆਇੰਟ ਦਿਖਾਏ ਗਏ ਜਦੋਂ ਕਿ ਆਸਟ੍ਰੇਲੀਆ ਦੇ 111 ਰੇਟਿੰਗਸ ਪੁਆਇੰਟ ਦੇ ਨਾਲ ਨੰਬਰ-2 ‘ਤੇ ਆ ਗਿਆ ਸੀ ਪਰ ਸ਼ਾਮ ਆਉਂਦੇ-ਆਉਂਦੇ ਅਚਾਨਕ ਸਥਿਤੀ ਬਦਲ ਗਈ। ਹੁਣ ਆਸਟ੍ਰੇਲੀਆ 126 ਅੰਕਾਂ ਨਾਲ ਟੈਸਟ ਰੈਂਕਿੰਗ ਵਿਚ ਵਿਸ਼ਵ ਨੰਬਰ-1 ‘ਤੇ ਆ ਗਿਆ ਤੇ ਭਾਰਤ 115 ਪੁਆਇੰਟਸ ਨਾਲ ਦੂਜੇ ਨੰਬਰ ‘ਤੇ ਆ ਗਿਆ ਹੈ।
ਹੁਣ ਭਾਰਤੀ ਟੀਮ ਨੂੰ ਫਿਰ ਤੋਂ ਟੈਸਟ ਰੈਂਕਿੰਗ ਵਿਚ ਨੰਬਰ-1 ਬਣਨ ਲਈ ਇੰਤਜ਼ਾਰ ਕਰਨਾ ਹੋਵੇਗਾ। ਟੀਮ ਇੰਡੀਆ ਇਸ ਤੋਂ ਪਹਿਲਾਂ ਤਿੰਨ ਵਾਰ ਨੰਬਰ-1 ਬਣ ਚੁੱਕੀ ਹੈ। ਪਹਿਲੀ ਵਾਰ 1973 ਵਿਚ ਉਹ ਟੈਸਟ ਰੈਂਕਿੰਗ ਵਿਚ ਨੰਬਰ-1 ਬਣੀ ਸੀ ਇਸ ਦੇ ਬਾਅਦ ਸਾਲ 2009 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਟੈਸਟ ਵਿਚ ਟੌਪ ਪੁਜ਼ੀਸ਼ਨ ਹਾਸਲ ਕੀਤੀ ਸੀ। ਇਸ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਿਚ ਸਾਲ 2016 ਵਿਚ ਟੀਮ ਇੰਡੀਆ ਨੰਬਰ-1 ‘ਤੇ ਪਹੁੰਚੀ ਤੇ ਚਾਰ ਸਾਲ ਤੱਕ ਨੰਬਰ-1 ‘ਤੇ ਰਹੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਵੱਡੀ ਰਾਹਤ, 3 ਹੋਰ ਟੋਲ ਪਲਾਜ਼ਾ ਕੀਤੇ ਬੰਦ
ਭਾਰਤੀ ਟੀਮ ਆਈਸੀਸੀ ਦੀ ਵਨਡੇ ਤੇ ਟੀ-20 ਰੈਂਕਿੰਗ ‘ਚ ਨੰਬਰ-1 ‘ਤੇ ਹੈ। ਦੁਪਿਹਰ ਨੂੰ ਜਦੋਂ ਰੈਂਕਿੰਗ ਅਪਡੇਟ ਹੋਈ ਤਾਂ ਭਾਰਤੀ ਫੈਨਸ ਕਾਫੀ ਖੁਸ਼ ਹੋਏ ਸਨ ਕਿਉਂਕਿ ਭਾਰਤ ਪਹਿਲੀ ਵਾਰ ਤਿੰਨੋਂ ਫਾਰਮੇਟ ਵਿਚ ਨੰਬਰ-1 ਬਣਿਆ ਸੀ ਪਰ ਫੈਨਸ ਦੀ ਇਹ ਇੱਛਾ ਅਜੇ ਅਧੂਰੀ ਹੈ। ਦੱਸ ਦੇਈਏ ਕਿ ਤਿੰਨੋਂ ਫਾਰਮੈਟ ਵਿਚ ਇਕੋ ਹੀ ਸਮੇਂ ਨੰਬਰ-1 ‘ਤੇ ਰਹਿਣ ਦਾ ਮੁਕਾਮ ਆਸਟ੍ਰੇਲੀਆਈ ਟੀਮ ਹਾਸਲ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: