ਅੱਜ ਅਧਿਆਪਕ ਦਿਵਸ ਮੌਕੇ ਹਰ ਉਸ ਵਿਅਕਤੀ ਨੂੰ ਨਮਸਕਾਰ ਹੈ, ਜਿਸਨੇ ਆਪਣੇ ਗਿਆਨ ਨਾਲ ਸਮਾਜ ਨੂੰ ਚਾਨਣਾ ਦਿੱਤਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਰੀ ਓਮ ਜਿੰਦਲ ਵੀ ਇੱਕ ਅਜਿਹੇ ਅਧਿਆਪਕ ਹਨ, ਜਿਨ੍ਹਾਂ ਨੇ ਝੁੱਗੀ ਵਿੱਚ ਰਹਿਣ ਵਾਲੇ ਬੱਚਿਆਂ ਦੇ ਹੱਥਾਂ ਵਿੱਚੋਂ ਕੂੜਾ ਖੋਹ ਕੇ ਉਨ੍ਹਾਂ ਨੂੰ ਕਿਤਾਬਾਂ ਫੜਾਈਆਂ।
ਅੱਜ ਝੁੱਗੀ -ਝੌਂਪੜੀ ਦੇ ਬੱਚੇ ਉਨ੍ਹਾਂ ਵੱਲੋਂ ਪੜ੍ਹਾਈ ਜਾਂਦੀ ਅੰਗਰੇਜ਼ੀ ਬੋਲਦੇ ਹਨ। ਉਹ ਹੁਣ ਤੱਕ 500 ਬੱਚਿਆਂ ਨੂੰ ਪੜ੍ਹਾ ਚੁੱਕੇ ਹਨ, ਜੋ ਹੁਣ ਬਿਹਤਰ ਜ਼ਿੰਦਗੀ ਜੀਉਣ ਦੇ ਆਪਣੇ ਹੱਕਾਂ ਤੋਂ ਜਾਣੂ ਹਨ। ਪੇਸ਼ੇ ਤੋਂ ਵਕੀਲ ਹਰੀਓਮ ਜਿੰਦਲ ਲੁਧਿਆਣਾ ਵਿੱਚ ਅਜਿਹੇ ਤਿੰਨ ਸਕੂਲ ਚਲਾਉਂਦੇ ਹਨ, ਜਿੱਥੇ ਕੂੜਾ ਚੁੱਕਣ ਵਾਲੇ ਝੁੱਗੀ -ਝੌਂਪੜੀ ਵਿੱਚ ਰਹਿੰਦੇ ਬੱਚੇ ਸਿੱਖਿਆ ਲੈ ਰਹੇ ਹਨ।
ਹਰੀਓਮ ਜਿੰਦਲ ਦਾ ਕਹਿਣਾ ਹੈ ਕਿ ਇਹ ਸਫਰ 2013 ਵਿੱਚ ਸ਼ੁਰੂ ਹੋਈ ਸੀ ਅਤੇ ਨਿਰੰਤਰ ਜਾਰੀ ਹੈ। ਅਸਲ ਵਿੱਚ ਉਹ ਸਿੱਖਿਆ ਪ੍ਰਣਾਲੀ ਉੱਤੇ ਇੱਕ ਕਿਤਾਬ ਲਿਖਣਾ ਚਾਹੁੰਦੇ ਸਨ। ਉਨ੍ਹਾਂ ਨੂੰ 1998 ਵਿੱਚ ਆਪਣਾ ਅੰਤਰਰਾਸ਼ਟਰੀ ਸ਼ਿਪਿੰਗ ਕਾਰੋਬਾਰ ਬੰਦ ਕਰਨਾ ਪਿਆ। ਉਨ੍ਹਾਂ ਨੇ 2012 ਵਿੱਚ ਕਾਨੂੰਨ ਦੀ ਡਿਗਰੀ ਲਈ ਅਤੇ 2013 ਤੋਂ ਅਜਿਹੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਉਹ ਸਲੱਮ ਏਰੀਏ ਵਿੱਚ ਸਿੱਖਿਆ ਦੇ ਪੱਧਰ ਬਾਰੇ ਜਾਣਕਾਰੀ ਲੈਣ ਗਏ, ਤਾਂ ਬੱਚਿਆਂ ਨੂੰ ਕੂੜਾ ਚੁੱਕਦੇ ਵੇਖ ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹ ਉਨ੍ਹਾਂ ਨੂੰ ਨੈਸ਼ਨਲ ਓਪਨ ਸਕੂਲ ਰਾਹੀਂ ਪੜ੍ਹਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਅਤੇ ਦੇਸ਼ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ ਹੈ।
ਹਰੀਓਮ ਜਿੰਦਲ ਦਾ ਕਹਿਣਾ ਹੈ ਕਿ ਇਹ ਬਹੁਤ ਔਖਾ ਕੰਮ ਸੀ। ਸ਼ੁਰੂ ਵਿੱਚ ਬੱਚੇ ਪੜ੍ਹਨ ਲਈ ਤਿਆਰ ਨਹੀਂ ਸਨ। ਉਹ ਰੋਜ਼ਾਨਾ ਉਨ੍ਹਾਂ ਲਈ ਲੱਡੂ ਅਤੇ ਚਾਕਲੇਟ ਲੈ ਕੇ ਜਾਂਦੇ ਸਨ ਅਤੇ ਉਹ ਉਨ੍ਹਾਂ ਨੂੰ ਲੱਡੂ ਵਾਲਾ ਅੰਕਲ ਕਹਿ ਕੇ ਬੁਲਾਉਣ ਲੱਗੇ। ਬਾਅਦ ਵਿੱਚ ਹੌਲੀ-ਹੌਲੀ ਪੜ੍ਹਾਈ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮਨਾਇਆ ਅਤੇ ਹੁਣ 150 ਬੱਚੇ ਉਨ੍ਹਾਂ ਕੋਲ ਪੜ੍ਹਦੇ ਹਨ। ਬਹੁਤ ਸਾਰੇ ਬੱਚੇ ਹਨ ਜੋ 5ਵੀਂ ਅਤੇ 8 ਵੀਂ ਜਮਾਤ ਪਾਸ ਕਰ ਚੁੱਕੇ ਹਨ।
ਹਰੀ ਓਮ ਜਿੰਦਲ ਬੱਚਿਆਂ ਨੂੰ ਨਾ ਸਿਰਫ ਕਿਤਾਬੀ ਗਿਆਨ ਦੇ ਰਹੇ ਹਨ, ਬਲਕਿ ਉਨ੍ਹਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਇਸੇ ਕਰਕੇ ਉਨ੍ਹਾਂ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਢੰਗ ਵੀ ਵੱਖਰਾ ਹੈ। ਉਹ ਬੱਚਿਆਂ ਨੂੰ ਏ ਫਾਰ ਐਪਲ ਨਹੀਂ ਐਜਮਿਨਿਟ੍ਰੇਸ਼ਨ, ਬੀ ਫਾਰ ਬੁਆਏ ਨਹੀਂ ਬਿਊਰੋਕ੍ਰੇਸੀ ਪੜ੍ਹਾਉਂਦੇ ਹਨ। ਉਨ੍ਹਾਂ ਨੇ ਬੱਚਿਆਂ ਲਈ ਵਰਣਮਾਲਾ ਦੀ ਇੱਕ ਵਿਸ਼ੇਸ਼ ਕਿਤਾਬ ਤਿਆਰ ਕੀਤੀ ਹੈ (Empowerment through knowledge) ਤਿਆਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਿਖਾਉਣ ਦੇ ਦੋ ਵੱਡੇ ਫਾਇਦੇ ਹਨ। ਪਹਿਲਾ ਬੱਚੇ ਸਿੱਖਿਅਤ ਹੁੰਦੇ ਹਨ, ਦੂਜਾ ਉਹ ਸਮਾਜ ਪ੍ਰਤੀ ਜਾਗਰੂਕ ਹੁੰਦੇ ਹਨ। ਉਹ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਪ੍ਰਸ਼ਾਸਨ ਕੀ ਹੈ ਅਤੇ ਸੰਵਿਧਾਨ ਕੀ ਹੈ।
ਹਰੀਓਮ ਜਿੰਦਲ ਬੱਚਿਆਂ ਨੂੰ ਕੰਪਿਊਟਰ ਚਲਾਉਣਾ ਵੀ ਸਿਖਾ ਰਹੇ ਹਨ। ਇਸ ਦੇ ਲਈ ਇੱਕ ਕੰਪਿਟਊਰ ਸੈਂਟਰ ਸਥਾਪਤ ਕੀਤਾ ਗਿਆ ਹੈ। ਜਿੱਥੇ ਬੱਚੇ ਮੁਫਤ ਵਿੱਚ ਕੰਪਿਊਟਰ ਚਲਾਉਣਾ ਸਿੱਖਦੇ ਹਨ। ਉਨ੍ਹਾਂ ਦਾ ਕੰਮ ਹੁਣ ਜ਼ਮੀਨ ‘ਤੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਵੱਲੋਂ ਪੜ੍ਹਾਏ ਗਏ ਬੱਚੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ। ਬਹੁਤ ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਲਈ ਵੱਖ-ਵੱਖ ਮੰਚਾਂ ‘ਤੇ ਸਨਮਾਨਿਤ ਕੀਤਾ ਗਿਆ ਹੈ। ਇੱਥੇ ਮੁਨੀ, ਜੋ ਕਿ 5 ਵੀਂ ਕਲਾਸ ਵਿੱਚ ਹੈ, ਇੱਕ ਡੀਸੀ ਬਣਨਾ ਚਾਹੁੰਦੀ ਹੈ ਅਤੇ ਸੁਨੀਤਾ ਇੱਕ ਵਕੀਲ ਬਣਨਾ ਚਾਹੁੰਦੀ ਹੈ, ਤਾਂ ਜੋ ਉਹ ਬਾਅਦ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਦਲ ਸਕੇ।
ਹਰਿਓਮ ਜਿੰਦਲ ਦਾ ਕਹਿਣਾ ਹੈ ਕਿ ਜੇ ਤੁਸੀਂ ਕੋਈ ਨੇਕ ਕੰਮ ਕਰਦੇ ਹੋ, ਤਾਂ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਹਰੀ ਓਮ ਜਿੰਦਲ ਦੇ ਨਾਲ ਵੀ ਅਜਿਹਾ ਹੀ ਹੋਇਆ। 09 ਜੂਨ 1966 ਨੂੰ ਲੁਧਿਆਣਾ ਵਿੱਚ ਜਨਮੇ ਹਰੀ ਓਮ ਜਿੰਦਲ ਦਾ ਬਚਪਨ ਆਮ ਬੱਚਿਆਂ ਵਾਂਗ ਨਹੀਂ ਬੀਤਿਆ। ਪਿਤਾ ਸੁਦਰਸ਼ਨ ਜਿੰਦਲ ਪੇਸ਼ੇ ਤੋਂ ਵਪਾਰੀ ਸਨ। ਹਰ ਪਿਤਾ ਦੀ ਤਰ੍ਹਾਂ ਉਹ ਆਪਣੇ ਬੱਚੇ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦਾ ਸੀ, ਪਰ ਕਾਰੋਬਾਰ ਵਿੱਚ ਘਾਟੇ ਕਾਰਨ ਉਨ੍ਹਾਂ ਨੂੰ ਅਚਾਨਕ ਫ਼ਿਰੋਜ਼ਪੁਰ ਸ਼ਿਫਟ ਹੋਣਾ ਪਿਆ। ਇਹੀ ਕਾਰਨ ਸੀ ਕਿ ਹਰੀਓਮ ਦੀ ਦਸਵੀਂ ਪੱਧਰ ਦੀ ਸਿੱਖਿਆ ਪਿੰਡ ਵਿੱਚ ਹੀ ਹੋਈ।
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਫਿਰ ਹੋਵੇਗੀ ਬੱਦਲਵਾਈ, ਦੁਪਹਿਰ ਬਾਅਦ ਤੋਂ ਕਿਣਮਿਣ ਦੇ ਆਸਾਰ
ਕਿਸੇ ਤਰ੍ਹਾਂ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪਿੰਡ ਛੱਡ ਦਿੱਤਾ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਚੰਡੀਗੜ੍ਹ ਦੇ ਕਾਲਜ ਵਿੱਚ ਦਾਖਲਾ ਲੈ ਲਿਆ. ਜਿੰਦਲ ਮੁਤਾਬਕ ਇੱਕ ਵਾਰ ਜਦੋਂ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਠੱਪ ਹੋਣ ਕਰਕੇ ਵਿੱਤੀ ਸੰਕਟ ਵਿੱਚ ਘਿਰ ਗਏ ਤਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਸ਼ਿਪਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਇਸਨੂੰ ਵੀ ਰੋਕਣਾ ਪਿਆ। ਹੁਣ ਉਹ ਸਮਾਜ ਸੇਵਾ ਕਰਕੇ ਕਾਫੀ ਹੱਦ ਤੱਕ ਸੰਤੁਸ਼ਟ ਹੈ। ਉਹ ਵਕਾਲਤ ਕਰਕੇ ਘਰ ਚਲਾਉਂਦੇ ਹਨ ਅਤੇ ਲੋਕਾਂ ਦੀ ਮਦਦ ਨਾਲ ਸਕੂਲ ਚਲਾਉਂਦੇ ਹਨ।