ਮੋਹਾਲੀ ‘ਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪ੍ਰਿੰਟਿੰਗ ਪ੍ਰੈਸ ਤੋਂ ਕੰਮ ਕਰਕੇ ਬਾਈਕ ‘ਤੇ ਘਰ ਜਾ ਰਹੇ ਬੰਦੇ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਆਈਸ਼ਰ ਲਾਈਟ ਪੁਆਇੰਟ ‘ਤੇ ਵਾਪਰਿਆ। ਟਿੱਪਰ ਦਾ ਟਾਇਰ ਬੰਦੇ ਦੇ ਉਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ’ਤੇ ਸੋਹਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਿੱਪਰ ਚਾਲਕ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਪਛਾਣ ਰਾਜੇਸ਼ ਯਾਦਵ ਵਾਸੀ ਮਲੋਆ, ਚੰਡੀਗੜ੍ਹ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਔਰਤਾਂ ਨੂੰ ਫ੍ਰੀ ਸਫਰ ਕਰਾਉਣਾ ਪਿਆ ਭਾਰੀ, ਰੋਡ ਟੈਕਸ ਨਾ ਭਰਨ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੂਟ ਬੰਦ
ਮ੍ਰਿਤਕ ਰਾਜੇਸ਼ ਏਅਰਪੋਰਟ ਰੋਡ ਸਥਿਤ ਸੈਕਟਰ-82 ਸਥਿਤ ਇੱਕ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸ ਵਿੱਚ ਮਸ਼ੀਨਮੈਨ ਦਾ ਕੰਮ ਕਰਦਾ ਸੀ। ਸੋਮਵਾਰ ਸ਼ਾਮ ਕਰੀਬ 8.15 ਵਜੇ ਉਹ ਆਪਣੇ ਬਾਈਕ ‘ਤੇ ਕੰਮ ਤੋਂ ਘਰ ਲਈ ਰਵਾਨਾ ਹੋਇਆ। ਜਿਵੇਂ ਹੀ ਆਈਸ਼ਰ ਲਾਈਟ ਪੁਆਇੰਟ ਨੇੜੇ ਚੰਡੀਗੜ੍ਹ ਵੱਲ ਨੂੰ ਮੁੜਨ ਲੱਗਾ ਤਾਂ ਮੋਹਾਲੀ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਬਾਈਕ ਨੂੰ ਫੇਟ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਮੌਜੂਦ ਲੋਕਾਂ ਨੇ ਟਿੱਪਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਆਈਸ਼ਰ ਲਾਈਟ ਸ਼ਹਿਰ ਦਾ ਪ੍ਰਵੇਸ਼ ਪੁਆਇੰਟ ਹੋਣ ਕਰਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦਾਖਲ ਹੋਣ ਵਾਲਾ ਸਭ ਤੋਂ ਅਹਿਮ ਚੌਕ ਹੈ। ਅਕਸਰ ਲੋਕ ਇੱਥੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਲਾਈਟ ਪੁਆਇੰਟ ‘ਤੇ ਮੋੜ ਲੈਂਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਪੁਲਿਸ ਮੁਤਾਬਕ ਇਥੇ ਦਿਨ ਵੇਲੇ ਟ੍ਰੈਫਿਕ ਪੁਲੀਸ ਤਾਇਨਾਤ ਰਹਿੰਦੀ ਹੈ ਅਤੇ ਰਾਤ ਵੇਲੇ ਕੋਈ ਵੀ ਅਫਸਰ ਹਾਜ਼ਰ ਨਹੀਂ ਹੁੰਦਾ ਅਤੇ ਪੁਲੀਸ ਅਧਿਕਾਰੀਆਂ ਦੀ ਅਣਹੋਂਦ ਕਾਰਨ ਜ਼ਿਆਦਾਤਰ ਹਾਦਸੇ ਵਾਪਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: