ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਾਰਟੀਆਂ ਵਿੱਚ ਉਥਲ-ਪੁਥਲ ਜਾਰੀ ਹੈ। ਟਿਕਟਾਂ ਦੀ ਵੰਡ ਤੋਂ ਰੁੱਸੇ ਲੀਡਰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਬੀਜੇਪੀ ਵੱਲੋਂ ਟਿਕਟ ਕੱਟੇ ਜਾਣ ਪਿੱਛੋਂ ਅੱਜ ਸਾਬਕਾ ਮੰਤਰੀ ਤੇ ਆਨੰਦਪੁਰ ਸਾਹਿਬ ਤੋਂ ਸੀਨੀਅਰ ਭਾਜਪਾ ਆਗੂ ਮਦਨ ਮਿੱਤਲ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਪਾਰਟੀ ਪ੍ਰਧਾਨ ਸੁਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਮਦਨ ਮੋਹਨ ਮਿੱਤਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਮਦਨ ਮੋਹਨ ਮਿੱਤਲ ਨੇ ਪੰਜਾਬ ਦੀ ਸਿਆਸਤ ਵਿੱਚ ਸਾਰੀ ਜ਼ਿੰਦਗੀ ਸੇਵਾ ਕੀਤੀ ਤੇ ਬਾਦਲ ਸਾਹਿਬ ਨਾਲ ਹੀ ਰਹੇ ਹਨ। ਦੋ ਵੱਖ ਪਾਰਟੀਆਂ ਹੋਣ ਦੇ ਬਾਵਜੂਦ ਇਹ ਇਕੱਠੇ ਸਨ। ਅੱਜ ਮਦਨ ਮੋਹਨ ਮਿੱਤਲ ਜੀ ਦੇ ਆਪਣੀ ਸਮੁੱਚੀ ਟੀਮ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕਾਫੀ ਬਲ ਮਿਲਿਆ। ਉਨ੍ਹਾਂ ਪਾਰਟੀ ਵਿੱਚ ਮਦਨ ਮੋਹਨ ਮਿੱਤਲ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਆਨੰਦਪੁਰ ਸਾਹਿਬ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਦੱਸ ਦੇਈਏ ਕਿ 2017 ਦੀਆਂ ਚੋਣਾਂ ਵਿਚ ਵੀ ਭਾਜਪਾ ਨੇ ਮਦਨ ਮੋਹਨ ਮਿੱਤਲ ਨੂੰ ਟਿਕਟ ਨਾ ਦੇ ਕੇ ਭਾਨੂਪਲੀ ਨਿਵਾਸੀ ਡਾ. ਪਰਮਿੰਦਰ ਨੂੰ ਦਿੱਤੀ ਸੀ ਅਤੇ ਇਸ ਵਾਰ ਡਾ. ਪਰਮਿੰਦਰ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ।
ਮਦਨ ਮੋਹਨ ਮਿੱਤਲ ਨੇ ਇਸ ਵਾਰ ਪਾਰਟੀ ਨੂੰ ਆਪਣੇ ਬੇਟੇ ਅਰਵਿੰਦ ਲਈ ਆਨੰਦੁਪਰ ਸਾਹਿਬ ਤੋਂ ਟਿਕਟ ਦੀ ਮੰਗ ਕੀਤੀ ਸੀ, ਪਰ ਰਹੀ ਚੁਣਾਵੀ ਦੰਗਲ ਵਿਚ ਉਤਾਰ ਦਿੱਤਾ ਗਿਆ। ਪਾਰਟੀ ਵੱਲੋਂ ਕੀਤੀ ਗਈ ਇਸ ਅਣਦੇਖੀ ਤੋਂ ਮਦਨ ਮੋਹਨ ਕਾਫ਼ੀ ਨਾਰਾਜ਼ ਸਨ, ਜਿਸ ਕਰਕੇ ਉਹ ਪਾਰਟੀ ਨੂੰ ਛੱਡਣ ਦਾ ਫੈਸਲਾ ਲੈਂਦੇ ਹੋਏ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।