ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਵਿੱਚ ਹਾਈਵੇਅ ਦੇ ਨਾਲ ਸਰਵਿਸ ਲੇਨ ‘ਤੇ ਇੱਕ ਸੜਕ ਹਾਦਸੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਤੇ ਮੰਤਰੀ ਮਹਿੰਦਰ ਸਿੰਘ ਕੇਪੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕੇਪੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਹਾਦਸੇ ਵਿੱਚ ਵਾਲ-ਵਾਲ ਬਚਿਆ। ਇਹ ਹਾਦਸਾ ਮਹਿੰਦਰ ਸਿੰਘ ਕੇਪੀ ਦੀ ਫਾਰਚੂਨਰ ਗੱਡੀ ਦਾ ਐਕਸਲ ਟੁੱਟਣ ਤੋਂ ਬਾਅਦ ਟਾਇਰ ਫਟਣ ਕਾਰਨ ਵਾਪਰਿਆ।
ਹਾਦਸੇ ਵੇਲੇ ਕੇਪੀ ਖੁਦ ਗਡੀ ਚਲਾ ਰਹੇ ਸਨ ਅਤੇ ਉਹ ਫਿਲੌਰ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ। ਹਾਈਵੇ ਦੇ ਨਾਲ ਸਰਵਿਸ ਲੇਨ ‘ਤੇ ਚੱਲਦੇ ਹੋਏ ਕੇਪੀ ਨੇ ਨੂਰਮਹਿਲ ਰੋਡ ਵੱਲ ਪ੍ਰੀਤਮ ਪੈਲੇਸ ਨੂੰ ਜਾਣ ਲਈ ਜਿਵੇਂ ਹੀ ਗੱਡੀ ਦੀ ਟਰਨ ਕੀਤਾ ਕਿ ਅਚਾਨਕ ਐਕਸੈੱਲ ਟੁੱਟ ਗਿਆ ਅਤੇ ਟਾਇਰ ਵਿੱਚ ਜਾ ਕੇ ਲੱਗਾ। ਐਕਸੈੱਲ ਟਾਇਰ ਵਿੱਚ ਲੱਗ ਜਾਣ ਨਾਲ ਟਾਇਰ ਫਟ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਕੰਢੇ ਖੜ੍ਹੇ ਟ੍ਰੈਕਟਰ ਟਰਾਲੀ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਸ਼ਰਧਾ ਦੀ ਬੋਟੀ-ਬੋਟੀ ਕਰਨ ਵਾਲੇ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਵਧੀ ਹਿਰਾਸਤ
ਹਾਦਸੇ ਦੀ ਸੂਚਨਾ ਮਿਲਦੇ ਹੀ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਿਸ ਟਰਾਲੀ ਨਾਲ ਫਾਰਚਿਊਨਰ ਗੱਡੀ ਟਕਰਾਈ ਹੈ ਉਹ ਮੌਕੇ ਨਾਲ ਆਪਣਾ ਟਰੈਕਟਰ ਟਰਾਲੀ ਲੈ ਗਿਆ ਹੈ। ਉਸ ਨੂੰ ਕੋਈ ਖਾਸ ਨੁਕਸਾਨ ਨਹੀਂ ਪਹੁੰਚਿਆ ਹੈ।