ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਪਰ ਕਾਂਗਰਸ ਵਿਚਲਾ ਕਲੇਹ-ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦੋ ਦਿਨੀਂ ਤੋਂ ਫਗਵਾੜਾ ਵਿਖੇ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਅਤੇ ਉਨ੍ਹਾਂ ਦੇ ਖ਼ਿਲਾਫ਼ ਧੜੇ ਵੱਲੋਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਸੀ ਤੇ ਮਾਮਲਾ ਹੁਣ ਇਥੋਂ ਤੱਕ ਪੁੱਜ ਗਿਆ ਕਿ ਦੋਵੇਂ ਇੱਕ-ਦੂਜੇ ਖਿਲਾਫ ਸੋਸ਼ਲ ਮੀਡੀਆ ਉਤੇ ਵੀ ਭਲਾ-ਬੁਰਾ ਕਹਿੰਦੇ ਹੋਏ ਦੇਖੇ ਗਏ।
ਕਾਂਗਰਸ ਦੇ ਇੱਕ ਵਰਕਰ ਮਨਜੀਤ ਸਿੰਘ ਖਿਲਾਫ ਉਨ੍ਹਾਂ ਦੀ ਪਾਰਟੀ ਦੀ ਇੱਕ ਮਹਿਲਾ ਕਾਂਗਰਸ ਨੇ ਐੱਸ. ਪੀ. ਫਗਵਾੜਾ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੌਜੂਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦੀ ਸ਼ਹਿ ‘ਤੇ ਮਹਿਲਾ ਕਾਂਗਰਸ ਦੀਆਂ ਮਹਿਲਾਵਾਂ ਨਾਲ ਸੋਸ਼ਲ ਮੀਡੀਆ ‘ਤੇ ਗਲਤ ਟਿੱਪਣੀ ਕੀਤੀ ਹੈ ਅਤੇ ਉਨ੍ਹਾਂ ਦੀ ਇਕ ਆਡੀਓ ਵਾਇਰਲ ਕੀਤੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਕੁਝ ਕਾਂਗਰਸੀ ਮਹਿਲਾ ਵਰਕਰ ਤੇ ਸੀਨੀਅਰ ਨੇਤਾ ਸਿਟੀ ਥਾਣਾ ਫਗਵਾੜਾ ਵਿਖੇ ਧਰਨੇ ਉਤੇ ਬੈਠ ਗਏ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : CM ਮਮਤਾ ਬੈਨਰਜੀ ਦੀ ਕੇਂਦਰ ਨੂੰ ਅਪੀਲ, ਨੇਤਾ ਜੀ ਦੇ ਜਯੰਤੀ ‘ਤੇ ਰਾਸ਼ਟਰੀ ਛੁੱਟੀ ਐਲਾਨੀ ਜਾਵੇ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਮਾਮਲਾ ਵਿਗੜਦਾ ਦੇਖ ਫਗਵਾੜਾ ਦੇ ਡੀ. ਐੱਸ. ਪੀ. ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦਾ ਭਰੋਸਾ ਦਿਵਾਇਆ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਧਰਨਾ ਖਤਮ ਕਰ ਦਿੱਤਾ ਗਿਆ।