ਅੱਜ ਰਾਜਪੁਰਾ ਨੇੜੇ ਜੰਡੋਲੀ ਰੋਡ ‘ਤੇ ਪੀਰ ਬਾਬਾ ਦੀ ਸਮਾਧ ਨੇੜੇ ਸੰਤ ਨਗਰ ਦੇ ਇੱਕ ਘਰ ਵਿੱਚ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਹਿੱਲ ਗਿਆ।
ਦੱਸ ਦਈਏ ਕਿ ਇਸ ਧਮਾਕੇ ਵਿੱਚ ਦੋ ਪਰਿਵਾਰਾਂ ਦੇ 4 ਬੱਚਿਆਂ ਵਿੱਚੋਂ 1 ਦੀ ਮੌਤ ਹੋ ਗਈ ਸੀ। ਇਸ ਵਿੱਚ 3 ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਹਰਦਿਆਲ ਸਿੰਘ ਕੰਬੋਜ, ਐਸਡੀਐਮ ਖੁਸ਼ਦਿਲ ਸਿੰਘ, ਡੀਐਸਪੀ ਗੁਰਬੰਸ ਸਿੰਘ ਬੈਂਸ, ਤਹਿਸੀਲਦਾਰ ਰਮਨਦੀਪ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।
ਜਾਣਕਾਰੀ ਅਨੁਸਾਰ ਜੰਡੋਲੀ ਰੋਡ ‘ਤੇ ਸੰਤ ਕਲੋਨੀ ਵਿੱਚ ਇੱਕ ਪਰਿਵਾਰ ਵੱਲੋਂ ਪਟਾਕੇ ਬਣਾਏ ਗਏ ਸਨ। ਮਨਪ੍ਰੀਤ ਕੌਰ (13) ਪਲਵੀ ਘਰ ਦੇ ਇੱਕ ਕਮਰੇ ਵਿੱਚ ਬੈਠੀ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਘਰ ਦੀ ਪੂਰੀ ਛੱਤ ਢਹਿ ਗਈ ਅਤੇ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਮਲਬੇ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਸੂਤਰਾਂ ਮੁਤਾਬਕ ਧਮਾਕੇ ਕਾਰਨ ਘਰ ਦੀ ਛੱਤ ਉੱਡ ਗਈ। ਇਥੋਂ ਤੱਕ ਕ ਧਮਾਕੇ ਨਾਲ ਨੇੜਲੇ ਬਹੁਤ ਸਾਰੇ ਘਰਾਂ ਨੂੰ ਵੀ ਨੁਕਸਾਨ ਪੁਹੰਚਿਆ। ਇਸ ਦੌਰਾਨ ਮਨਪ੍ਰੀਤ ਕੌਰ (13) ਦੀ ਮੌਤ ਹੋ ਗਈ, ਜਦਕਿ 3 ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਦੇ ਅਨੁਸਾਰ ਧਮਾਕਾ ਪਟਾਕੇ ਬਣਾਉਣ ਵਿੱਚ ਵਰਤੇ ਗਏ ਉਪਕਰਣਾਂ ਕਾਰਨ ਹੋਇਆ ਹੈ ਅਤੇ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਸਕੂਲ ‘ਚ 10 ਫੁੱਟ ਲੰਮਾ ਅਜਗਰ ਵੜਨ ਨਾਲ ਮਚੀ ਤਰਥੱਲੀ- ਕਲਾਸ ‘ਚ ਪੜ੍ਹਣ ਪਹੁੰਚੇ ਬੱਚੇ ਚੀਕਾਂ ਮਾਰਦੇ ਭੱਜੇ ਬਾਹਰ