ਚੰਡੀਗੜ੍ਹ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅਧੀਨ ਆਉਂਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਪਿੰਡ ਲੰਬੀ ਢਾਬ ਵਿੱਚ ਇੱਕ ਦਲਿਤ ਨੂੰ ਟਰੈਕਟਰ ਨਾਲ ਅਰਧ-ਨਗਨ ਅਤੇ ਟਰੈਕਟਰ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਮਾਰੇ ਜਾਣ ਦੇ ਵੀਡੀਓ ਦਾ ਸਖਤ ਨੋਟਿਸ ਲਿਆ ਅਤੇ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਟਵਿੱਟਰ ਅਕਾ ਅਕਾਊਂਟ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪੀੜਤ ਨਿੱਕਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਲੰਬੀ ਢਾਬ ਦੇ ਬਿਆਨਾਂ ‘ਤੇ ਵਕੀਲ ਸਿੰਘ ਪੁੱਤਰ ਰਾਮਸਰੂਪ ਸਿੰਘ ਵਾਸੀ ਗਲੀ ਨੰਬਰ ਦੇ 3 ਗੋਨਿਆਣਾ ਰੋਡ, ਸੁਖਚੈਨ ਸਿੰਘ ਪੁੱਤਰ ਜ਼ੰਜੀਰ ਸਿੰਘ ਵਾਸੀ ਗੋਨਿਆਣਾ ਰੋਡ ਵਿਰੁੱਧ ਪਰਚਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਦੋਸ਼ੀਆਂ ਵਿਰੁੱਧ ਐਫਆਈਆਰ ਨੰਬਰ 166, 18-1-2021 ਅਧੀਨ 341, 342, 323, 34 ਆਈਪੀਸੀ, 67ਏ ਆਈਟੀ ਐਕਟ 2000, ਐਸਸੀ/ਐਸਟੀ ਐਕਟ ਤਹਿਤ ਜਾਂਚ ਦਰਜ ਕੀਤੀ ਗਈ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਕਮਿਸ਼ਨ ਦੇ ਚੇਅਰਮੈਨ ਵਜੋਂ ਮੇਰਾ ਫਰਜ਼ ਹੈ ਕਿ ਦੇਸ਼ ਦੇ ਸੰਵਿਧਾਨ ਦੁਆਰਾ ਭਾਰਤ ਦੇ ਅਨੁਸੂਚਿਤ ਵਰਗ ਨੂੰ ਦਿੱਤੇ ਗਏ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਚੰਡੀਗੜ੍ਹ : NWDA ਦੀ ਪ੍ਰੀਖਿਆ ਦੌਰਾਨ ਵੱਡਾ ਹੰਗਾਮਾ, ਸੀਸੀਟੀਵੀ ਕੈਮਰਿਆਂ ‘ਤੇ ਪੇਪਰ ਚਿਪਕਾ ਕੇ ਵੱਜੀ ਨਕਲ
ਦੱਸਣਯੋਗ ਹੈ ਕਿ ਐਤਵਾਰ ਸ਼ਾਮ ਨੂੰ ਇੰਟਰਨੈੱਟ ਮੀਡੀਆ ‘ਤੇ ਵੀਡੀਓ ਵਾਇਰਸ ਹੋਇਆ ਸੀ, ਜਿਸ ਵਿੱਚ ਇੱਕ ਮਜ਼ਦੂਰ ਨੂੰ ਟਰੈਕਟਰ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਤੋਂ ਮਾਰਕੁੱਟ ਕੀਤੀ ਜਾ ਰਹੀ ਹੈ। ਇਸ ਵਿੱਚ ਦੋ ਵਿਅਕਤੀ ਲਗਾਤਾਰ ਮਜ਼ਦੂਰ ਨੂੰ ਥੱਪੜ ਮਾਰ ਰਹੇ ਹਨ। ਵਾਰ-ਵਾਰ ਪੀੜਤ ਦੇ ਮੂੰਹ ਨੂੰ ਕੱਪੜੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।