ਸੱਤਾ ਵਿਚ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਮਾਨ ਸਰਕਾਰ ਵੱਲੋਂ ਮਾਈਨਿੰਗ ਵਿਭਾਗ ਵਿਚ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ‘ਤੇ ਨਕੇਲ ਕੱਸੀ ਜਾ ਰਹੀ ਹੈ।
ਇਸੇ ਤਹਿਤ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਾਜੀਵ ਗੋਇਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਲਈ ਸਰਕਾਰ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਰਾਜੀਵ ਗੋਇਲ ‘ਤੇ ਫਿਰੋਜ਼ਪੁਰ ‘ਚ ਮਾਈਨਿੰਗ ਨੂੰ ਲੈ ਕੇ ਲਾਪ੍ਰਵਾਹੀ ਵਰਤਣ ਦਾ ਦੋਸ਼ ਹੈ। ਇਕ ਮਹੀਨੇ ਵਿਚ ਇਹ ਮਾਨ ਸਰਕਾਰ ਦੀ ਤੀਜੀ ਕਾਰਵਾਈ ਹੈ ਜਿਸ ਵਿਚ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਹੈ। ਮੋਹਾਲੀ-ਰੋਪੜ ਦੇ ਮਾਈਨਿੰਗ ਅਫਸਰ ਵਿਪਿਨ ਤੇ ਉਸ ਦੇ ਬਾਅਦ ਜਿਓਲਾਜਿਸਟ ਦੇ ਤੌਰ ‘ਤੇ ਕੰਮ ਕਰ ਰਹੇ ਗਗਨ ਨੂੰ ਇਸ ਤੋਂ ਪਹਿਲਾਂ ਸਸਪੈਂਡ ਕੀਤਾ ਗਿਆ ਹੈ।
ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਸਰਕਾਰ ਪੂਰੀ ਤਰ੍ਹਾਂ ਖਤਮ ਕਰੇਗੀ। ਇਸ ਲਈ ਜਲਦ ਹੀ ਮਾਈਨਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਲਈ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਕਮਾਨ ਸੌਂਪੀ ਗਈ ਹੈ। ਉੁਨ੍ਹਾਂ ਨੂੰ ਮਾਈਨਿੰਗ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਬਣਾਇਆ ਗਿਆ ਹੈ। ਉੁਨ੍ਹਾਂ ਦੀ ਅਗਵਾਈ ‘ਚ ਪੰਜਾਬ ਸਰਕਾਰ ਰੇਤ ਦੇ ਖੱਡਿਆਂ ਦੀ ਨਿਸ਼ਾਨਦੇਹੀ ਵੀ ਕਰਵਾ ਰਹੀ ਹੈ। ਕਈ ਅਲਾਟ ਖੱਡਿਆਂ ‘ਤੇ ਮਾਈਨਿੰਗ ਵਿਭਾਗ ਨੂੰ ਜ਼ਿਆਦਾ ਮਾਈਨਿੰਗ ਕੀਤੇ ਜਾਣ ਦਾ ਸ਼ੱਕ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮਾਈਨਿੰਗ ਵਿਭਾਗ ਪੰਜਾਬ ਵਿਚ ਰੇਤ ਖੱਡਿਆਂ ਦੀ ਨਿਸ਼ਾਨਦੇਹੀ ਕਰਵਾ ਰਿਹਾ ਹੈ। ਉਸੇ ਵਿਚ ਕੀ ਅਫਸਰ ਫਸ ਰਹੇ ਹਨ। ਇਨ੍ਹਾਂ ਵਿਚ ਕੁਝ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਸਰਕਾਰ ਨੂੰ ਸ਼ੱਕ ਹੈ ਕਿ ਕਿਤੇ ਬਿਨਾਂ ਮਨਜ਼ੂਰੀ ਦੇ ਦਰਿਆ ‘ਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਹੈ ਤਾਂ ਕਿਤੇ ਰੇਤ ਖੱਡਿਆਂ ‘ਚ ਮਨਜ਼ੂਰੀ ਤੋਂ ਜ਼ਿਆਦਾ ਰੇਤ ਮਾਈਨਿੰਗ ਕੀਤੀ ਗਈ।