ਐਕਟ੍ਰੈਸ ਮਲਾਇਕਾ ਅਰੋੜਾ ਦਾ ਮੁੰਬਈ ਪੁਣੇ ਐਕਸਪ੍ਰੈਸ ਵੇ ਕੋਲ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਵੀ ਮੁੰਬਈ ਦੀ ਅਪੋਲੋ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਭੈਣ ਅੰਮ੍ਰਿਤਾ ਅਰੋੜਾ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਲਾਇਕਾ ਹੁਣ ਠੀਕ ਹੈ ਅਤੇ ਅੱਜ ਉਹ ਡਿਸਚਾਰਜ ਹੋ ਜਾਏਗੀ।
ਅੰਮ੍ਰਿਤਾ ਅਰੋੜਾ ਨੇ ਦੱਸਿਆ ਕਿ ਮਲਾਇਕਾ ਜਦੋਂ ਇੱਕ ਫੈਸ਼ਨ ਈਵੈਂਟ ਤੋਂ ਵਾਪਸ ਮੁੰਬਈ ਪਰਤ ਰਹੀ ਸੀ ਤਾਂ ਉਨ੍ਹਾਂ ਦਾ ਐਕਸੀਡੈਂਟ ਹੋਇਆ, ਹੁਣ ਵੀ ਉਹ ਡਾਕਰ ਦੀ ਨਿਗਰਾਨੀ ਵਿਚ ਹੈ। ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਹੈ। ਡਾਕਟਰਾਂ ਨੇ ਸੀਟੀ ਸਕੈਨ ਵੀ ਕੀਤਾ ਹੈ। ਹਾਲਾਂਕਿ ਇਸ ਵਿਚ ਅਜਿਹਾ ਕੁਝ ਨਹੀਂ ਨਿਕਲਿਆ ਹੈ। ਮਲਾਇਕਾ ਅੱਜ ਦੁਪਿਹਰ ਤੱਕ ਹਸਪਤਾਲ ਤੋਂ ਡਿਸਚਾਰਜ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ‘ਤੇ ਹਮਲਾ, ਅਣਜਾਨ ਵਿਅਕਤੀ ਨੇ ਫੋਨ ਸੁੱਟ ਮਾਰਿਆ
ਰਿਪੋਰਟ ਮੁਤਾਬਕ ਗੁੜੀ ਪਾਵਰਾ ਦੇ ਮੌਕੇ ‘ਤੇ ਮਹਾਰਾਸ਼ਟਰ ਨਵਨਿਰਮਾਣ ਫੌਜ ਦੇ ਵਰਕਰਾਂ ਦਾ ਸੰਮੇਲਨ ਸੀ ਜਿਸ ਕਾਰਨ ਪੁਣੇ ਤੋਂ ਮਨਸੇ ਦੇ ਕਈ ਵਰਕਰ ਮੁੰਬਈ ਆਏ ਸਨ। ਇਨ੍ਹਾਂ ਵਰਕਰਾਂ ਦੀ ਵਜ੍ਹਾ ਨਾਲ ਮੁੰਬਈ ਪੁਣੇ ਐਕਸਪ੍ਰੈਸ ਵੇ ‘ਤੇ ਕਾਫੀ ਟ੍ਰੈਫਿਕ ਹੋ ਗਿਆ। ਇਸ ਵਿਚ ਖਾਲਾਪੁਰ ਟੋਲ ਨਾਕੇ ਕੋਲ ਅਚਾਨਕ ਤਿੰਨ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ‘ਚ ਇੱਕ ਸਵਿਫਟ ਕਾਰ ਮਲਾਇਕਾ ਅਰੋੜਾ ਦੀ ਗੱਡੀ ਨਾਲ ਵੀ ਟਕਰਾ ਗਈ ਜਿਸ ਕਾਰਨ ਮਲਾਇਕਾ ਅਰੋੜਾ ਜ਼ਖਮੀ ਹੋ ਗਈ।