ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਪੀ.ਐੱਮ. ਮੋਦੀ ਬਾਰੇ ਬੋਲਦਿਆਂ ‘ਜ਼ਹਿਰੀਲੇ ਸੱਪ’ ਵਾਲੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ‘ਤੇ ਬੀਜੇਪੀ ਨੇ ਉਨ੍ਹਾਂ ‘ਤੇ ਤਿੱਖਾ ਹਮਲਾ ਕੀਤਾ। ਇਸ ਮਗਰੋਂ ਖੜਗੇ ਨੇ ਆਪਣੇ ਬਿਆਨ ‘ਤੇ ਸਫ਼ਾਈ ਪੇਸ਼ ਕੀਤੀ।
ਦਰਅਸਲ ਖੜਗੇ ਨੇ ਵੀਰਵਾਰ 27 ਅਪ੍ਰੈਲ ਨੂੰ ਕਲਬੁਰਗੀ ‘ਚ ਰੈਲੀ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ (ਪੀਐੱਮ ਮੋਦੀ) ਜ਼ਹਿਰੀਲੇ ਸੱਪ ਵਾਂਗ ਹਨ, ਤੁਸੀਂ ਸੋਚੋਗੇ ਕਿ ਇਹ ਜ਼ਹਿਰ ਹੈ ਜਾਂ ਨਹੀਂ, ਜੇ ਤੁਸੀਂ ਇਸ ਦਾ ਸੁਆਦ ਚੱਖੋਗੇ ਤਾਂ ਤੁਸੀਂ ਮਰ ਜਾਓਗੇ। ਹੁਣ ਉਨ੍ਹਾਂ ਕਿਹਾ ਕਿ ਮੈਂ ਨਿੱਜੀ ਟਿੱਪਣੀਆਂ ਨਹੀਂ ਕਰਦਾ, ਮੈਂ ਭਾਜਪਾ ਨੂੰ ਸੱਪ ਵਾਂਗ ਕਿਹਾ। ਮੇਰਾ ਬਿਆਨ ਉਨ੍ਹਾਂ ਦੀ ਵਿਚਾਰਧਾਰਾ ਦੇ ਸੰਦਰਭ ਵਿੱਚ ਸੀ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬਿਆਨ ਪੀ.ਐੱਮ. ਮੋਦੀ ਲਈ ਨਹੀਂ ਸੀ, ਮੇਰਾ ਮਤਲਬ ਸੀ ਕਿ ਭਾਜਪਾ ਦੀ ਵਿਚਾਰਧਾਰਾ ‘ਸੱਪ ਵਾਂਗ’ ਹੈ। ਮੈਂ ਇਹ ਕਦੇ ਵੀ ਪੀ.ਐੱਮ. ਮੋਦੀ ਲਈ ਨਿੱਜੀ ਤੌਰ ‘ਤੇ ਨਹੀਂ ਕਿਹਾ, ਮੈਂ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਸੱਪ ਵਰਗੀ ਹੈ ਅਤੇ ਜੇ ਤੁਸੀਂ ਇਸ ਨੂੰ ਛੂਹਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਮੌਤ ਤੈਅ ਹੈ।
ਮੱਲਿਕਾਰਜੁਨ ਖੜਗੇ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਮੱਲਿਕਾਰਜੁਨ ਖੜਗੇ ਨੂੰ ਪਾਰਟੀ ਪ੍ਰਧਾਨ ਬਣਾਇਆ, ਪਰ ਕੋਈ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕਰਦਾ, ਇਸ ਲਈ ਉਨ੍ਹਾਂ ਨੇ ਅਜਿਹਾ ਬਿਆਨ ਦੇਣ ਬਾਰੇ ਸੋਚਿਆ ਜੋ ਸੋਨੀਆ ਗਾਂਧੀ ਦੇ ਦਿੱਤੇ ਬਿਆਨ ਤੋਂ ਵੀ ਮਾੜਾ ਹੈ। ਕਾਂਗਰਸ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਫਿਰ ਤੇਜ਼ ਹਨੇਰੀ ਨਾਲ ਪਏਗਾ ਮੀਂਹ! 3 ਮਈ ਤੱਕ ਅਲਰਟ ਜਾਰੀ
ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ ਕਿ ਮੱਲਿਕਾਰਜੁਨ ਖੜਗੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਾਰਟੀ ਪ੍ਰਧਾਨ ਹਨ, ਉਹ ਦੁਨੀਆ ਨੂੰ ਕੀ ਦੱਸਣਾ ਚਾਹੁੰਦੇ ਹਨ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਪੂਰੀ ਦੁਨੀਆ ਉਨ੍ਹਾਂ ਦਾ ਸਨਮਾਨ ਕਰਦੀ ਹੈ। ਪ੍ਰਧਾਨ ਮੰਤਰੀ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਦਰਸਾਉਂਦਾ ਹੈ ਕਿ ਕਾਂਗਰਸ ਕਿਸ ਪੱਧਰ ਤੱਕ ਡਿੱਗ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਉਹ (ਖੜਗੇ) ਦੇਸ਼ ਤੋਂ ਮੁਆਫੀ ਮੰਗਣ।
ਵੀਡੀਓ ਲਈ ਕਲਿੱਕ ਕਰੋ -: