ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਖੁਦ ਨੂੰ ਹੀ ਬਦਲਣ ਦੇ ਪਿੱਛੇ ਭੱਜ ਰਹੇ ਹਨ, ਉਨ੍ਹਾਂ ਨੂੰ ਆਪਣਾ ਹੀ ਚਿਹਰਾ ਪਸੰਦ ਨਹੀਂ ਆਉਂਦਾ, ਅਜਿਹੇ ਵਿੱਚ ਪਲਾਸਟਿਕ ਸਰਜਰੀ ਕਰਵਾ ਕੇ ਉਸ ਨੂੰ ਆਪਣੇ ਹਿਸਾਬ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਇਸ ਚੱਕਰ ਵਿੱਚ ਕਈ ਵਾਰ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ। ਲੋਕਾਂ ਦਾ ਚਿਹਰਾ ਹੀ ਵਿਗੜ ਜਾਂਦਾ ਹੈ, ਪਰ ਕੀ ਕੋਈ ਅਜਿਹਾ ਹੈ, ਜੋ ਜਾਣਬੁੱਝ ਕੇ ਆਪਣਾ ਹੀ ਚਿਹਰਾ ਵਿਗਾੜ ਲਏ? ਅੱਜਕਲ੍ਹ ਅਜਿਹਾ ਹੀ ਇੱਕ ਸ਼ਖਸ ਚਰਚਾ ਵਿੱਚ ਹੈ, ਜਿਸ ਦਾ ਦਾਅਵਾ ਹੈ ਕਿ ਉਹ ਬੋਰ ਹੋ ਰਿਹਾ ਸੀ, ਇਸ ਲਈ ਲੱਖਾਂ ਰੁਪਏ ਖਰਚ ਕਰ ਸਰਜਰੀ ਕਰਵਾ ਲਈ ਅਤੇ ਆਪਣੇ ਚਿਹਰੇ ਦਾ ਬੁਰਾ ਹਾਲ ਕਰ ਲਿਆ।
ਇੱਸ ਬੰਦੇ ਦਾ ਨਾਂ ਲੇਵੀ ਜੇਡ ਮਰਫੀ ਹੈ। ਉਹ ਇੰਗਲੈਂਡ ਦੇ ਮੈਨਚੇਸਟਰ ਦਾ ਰਹਿਣ ਵਾਲਾ ਹੈ। ਸਰਜਰੀ ਕਰਕੇ ਉਸ ਦੇ ਬੁੱਲ੍ਹਾਂ ਸਣੇ ਪੂਰਾ ਚਿਹਰਾ ਹੀ ਸੁੱਜ ਗਿਆ। ਇੱਥੋਂ ਤੱਕ ਕਿ ਅੱਖਾਂ ਵੀ ਖੋਲ੍ਹ ਸਕਣਾ ਮੁਸ਼ਕਿਲ ਹੋ ਗਿਆ। ਉਸ ਨੇ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਸ ਦੀ ਹਾਲਤ ਦੇਖ ਕੇ ਇੱਕ ਪਲ ਲਈ ਤੁਸੀਂ ਵੀ ਸਹਿਮ ਜਾਓਗੇ।
ਮੀਡੀਆ ਰਿਪੋਰਟਾਂ ਮੁਤਾਬਕ, ਲੇਵੀ ਜੇਡ ਨੂੰ ਸਰਜਰੀ ਕਰਵਾਉਣਾ ਬਹੁਤ ਪਸੰਦ ਹੈ। ਉਹ ਜਦੋਂ ਵੀ ਬੋਰ ਹੁੰਦਾ ਹੈ, ਤੁਰੰਤ ਜਾ ਕੇ ਸਰਜਰੀ ਕਰਵਾ ਲੈਂਦੇ ਹਨ। ਲੇਵੀ ਨੇ ਦੱਸਿਆ ਕਿ ਜਦੋਂ ਉਹ ਸਿਰਫ 19 ਸਾਲ ਦਾ ਸੀ, ਉਦੋਂ ਤੋਂ ਉਹ ਸਰਜਰੀ ਕਰਵਾ ਰਿਹਾ ਹੈ ਅਤੇ ਇਹ ਸਾਰੀਆਂ ਸਰਜਰੀਆਂ ਉਸ ਨੇ ਖੁਦ ਨੂੰ ਖੂਬਸੂਬਤ ਬਣਾਉਣ ਲਈ ਕਰਵਾਈਆਂ ਹਨ, ਉਹ ਫਿਲਰਸ ਵੀ ਕਰਵਾ ਚੁੱਕਾ ਹੈ। ਫਿਲਹਾਲ ਲੇਵੀ ਦੀ ਉਮਰ 26 ਸਾਲ ਹੈ ਅਤੇ ਹੁਣ ਤੱਕ ਉਹ 15 ਬਿਊਟੀ ਟ੍ਰੀਟਮੈਂਟ ਲੈ ਚੁੱਕ ਹੈ ਅਤੇ ਇਸ ਟ੍ਰੀਟਮੈਂਟ ‘ਤੇ ਉਹ 52 ਲੱਖ ਰੁਪਏ ਤੋਂ ਹੀ ਵੱਧ ਖਰਚ ਕਰ ਚੁੱਕਾ ਹੈ।
ਫਿਲਹਾਲ ਤਾਂ ਲੇਵੀ ਨੇ ਮੂੰਹ ਦਾ ਫੈਟ ਹਟਾਉਣ ਤੋਂ ਲੈ ਕੇ ਨੱਕ ਦੀ ਸਰਜਰੀ ਅਤੇ ਬੁੱਲ੍ਹਾਂ ਨੂੰ ਮੋਟਾ ਕਰਵਾਉਣ ਸਣੇ ਕਈ ਤਰ੍ਹਾਂ ਦੀ ਸਰਜਰੀ ਕਰਵਾਈ ਹੈ, ਉਹ ਕਹਿੰਦਾ ਹੈ ਕਿ ਉਹ ਬੋਰ ਹੋ ਰਿਹਾ ਸੀ, ਇਸ ਲਈ ਸਰਜਰੀ ਕਰਵਾ ਲਈ।
ਇਹ ਵੀ ਪੜ੍ਹੋ : ਅਨੋਖੀ ਸ਼ਵ ਯਾਤਰਾ ਵੇਖ ਹੱਕੇ-ਬੱਕੇ ਰਹਿ ਗਏ ਲੋਕ, DJ ‘ਤੇ ਖੂਬ ਨੱਚੀਆਂ ਔਰਤਾਂ, ਮਰਦਾਂ ਨੇ ਵਾਰੇ ਨੋਟ
ਲੇਵੀ ਦਾ ਕਹਿਣਾ ਹੈ ਕਿ ਉਸ ਨੂੰ ਸਰਜਰੀ ਕਰਵਾਉਣ ਵਿੱਚ ਬੜਾ ਮਜ਼ਾ ਆਉਂਦਾ ਹੈ। ਨਾਲ ਹੀ ਉਹ ਇਹ ਵੀ ਕਹਿੰਦਾ ਹੈ ਕਿ ਉਹ ਆਪਣੇ ਚਿਹਰੇ ਤੋਂ ਬੋਰ ਹੋ ਜਾਂਦਾ ਹੈ, ਇਸ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਤਰ੍ਹਾਂ ਦੀ ਸਰਜਰੀ ਕਰਵਾਉਂਦਾ ਰਹਿੰਦਾ ਹੈ ਤੇ ਆਪਣੇ ਚਿਹਰੇ ਨੂੰ ਬਦਲਦਾ ਰਹਿੰਦਾ ਹੈ। ਫਿਲਹਾਲ ਜੋ ਉਸ ਨੇ ਸਰਜਰੀ ਰਕਵਾਈ ਹੈ, ਉਸ ਤੋਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: