ਬੈਂਗਲੁਰੂ: ਕਰਨਾਟਕ ਵਿੱਚ ਫੈਮਿਲੀ ਕੋਰਟ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ, ਜਿੱਥੇ ਦੋਵੇਂ ਤਲਾਕ ਲਈ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇੱਕ ਕਾਉਂਸਲਿੰਗ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਗਏ ਸਨ। ਪਤਨੀ ‘ਤੇ ਜਾਨਲੇਵਾ ਹਮਲੇ ਤੋਂ ਬਾਅਦ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰਾਹਗੀਰਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਕੁਝ ਮਿੰਟ ਪਹਿਲਾਂ, ਇੱਕ ਕਾਉਂਸਲਿੰਗ ਸੈਸ਼ਨ ਵਿੱਚ, ਜੋੜੇ ਨੇ ਆਪਣੇ ਮਤਭੇਦਾਂ ਨੂੰ ਭੁੱਲਣ ਅਤੇ ਇੱਕ ਨਵੀਂ ਸ਼ੁਰੂਆਤ ਕਰਨ ਅਤੇ ਆਪਣੇ 7 ਸਾਲਾਂ ਦੇ ਵਿਆਹ ਨੂੰ ਬਚਾਉਣ ਲਈ ਇਕੱਠੇ ਹੋਣ ਲਈ ਸਹਿਮਤੀ ਦਿੱਤੀ ਸੀ।
ਰਿਪੋਰਟ ਮੁਤਾਬਕ ਸ਼ਿਵਕੁਮਾਰ ਨੇ ਆਪਣੀ ਪਤਨੀ ਚਿਤਰਾ ‘ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਹਸਨ ਜ਼ਿਲੇ ਦੇ ਹੋਲੇਨਾਰਸੀਪੁਰਾ ਫੈਮਿਲੀ ਕੋਰਟ ‘ਚ 1 ਘੰਟੇ ਦੀ ਕਾਊਂਸਲਿੰਗ ਤੋਂ ਬਾਅਦ ਬਾਹਰ ਆਈ। ਉਹ ਔਰਤ ਦਾ ਪਿੱਛਾ ਕਰਦੇ ਹੋਏ ਵਾਸ਼ਰੂਮ ਗਿਆ ਅਤੇ ਤੇਜ਼ ਚਾਕੂ ਨਾਲ ਉਸ ਦੇ ਗਲੇ ‘ਤੇ ਵਾਰ ਕਰ ਦਿੱਤਾ, ਜਿਸ ਕਰਕੇ ਚਿਤਰਾ ਦਾ ਕਾਫੀ ਖੂਨ ਵਗ ਗਿਆ।
ਜਦੋਂ ਦੋਸ਼ੀ ਪਤੀ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰਾਹਗੀਰਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਚਿਤਰਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : CM ਮਾਨ ਨੇ ‘ਲਾਲ ਸਿੰਘ ਚੱਢਾ’ ਦੀ ਕੀਤੀ ਤਾਰੀਫ਼, ਬੋਲੇ-‘ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਫ਼ਿਲਮ’
ਡਾਕਟਰਾਂ ਨੇ ਦੱਸਿਆ ਕਿ ਉਸ ਦੇ ਗਲੇ ਵਿਚ ਡੂੰਘਾ ਜ਼ਖ਼ਮ ਹੋਣ ਕਾਰਨ ਉਸ ਦਾ ਕਾਫੀ ਖੂਨ ਵਗ ਗਿਆ ਸੀ। ਪੁਲਿਸ ਨੇ ਦੋਸ਼ੀ ਪਤੀ ਸ਼ਿਵਕੁਮਾਰ ਖਿਲਾਫ ਪਤਨੀ ਦੀ ਹੱਤਿਆ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਵਿਅਕਤੀ ਅਦਾਲਤ ਦੇ ਅੰਦਰ ਤੇਜ਼ਧਾਰ ਹਥਿਆਰ ਲੈ ਕੇ ਜਾਣ ਵਿਚ ਕਾਮਯਾਬ ਕਿਵੇਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ… “
ਹਸਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਹਰੀਰਾਮ ਸ਼ੰਕਰ ਨੇ ਕਿਹਾ, “ਇਹ ਘਟਨਾ ਅਦਾਲਤ ਦੇ ਅਹਾਤੇ ਵਿੱਚ ਵਾਪਰੀ। ਦੋਸ਼ੀ ਸਾਡੀ ਹਿਰਾਸਤ ਵਿਚ ਹੈ। ਅਸੀਂ ਉਹ ਹਥਿਆਰ ਬਰਾਮਦ ਕਰ ਲਿਆ ਹੈ, ਜਿਸ ਦੀ ਵਰਤੋਂ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਸੀ। ਅਸੀਂ ਜਾਂਚ ਕਰਾਂਗੇ ਕਿ ਕਾਉਂਸਲਿੰਗ ਸੈਸ਼ਨ ਤੋਂ ਬਾਅਦ ਕੀ ਹੋਇਆ ਅਤੇ ਉਹ ਅਦਾਲਤ ਦੇ ਅੰਦਰ ਹਥਿਆਰ ਲੈ ਕੇ ਜਾਣ ਵਿਚ ਕਿਵੇਂ ਕਾਮਯਾਬ ਹੋਇਆ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਇਹ ਪਹਿਲਾਂ ਤੋਂ ਪਲਾਨਡ ਕਤਲ ਸੀ ਜਾਂ ਨਹੀਂ।