ਮੋਗਾ ਜਿਲ੍ਹੇ ਪਿੰਡ ਦੋਸਾਂਝ ਤੋਂ ਇਟਲੀ ਰੋਜ਼ੀ-ਰੋਟੀ ਕਮਾਉਣ ਗਏ ਵਾਹਿਗੁਰੂਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਮ੍ਰਿਤਕ ਦੇ ਵੱਡੇ ਭਰਾ ਸਾਬਕਾ ਸਰਪੰਚ ਗੁਰਚਨ ਸਿੰਘ ਗੋਗੀ ਨੇ ਦੱਸਿਆ ਕਿ ਵਾਹਿਗੁਰੂਪ੍ਰੀਤ ਸਿੰਘ ਨੂੰ 7 ਸਾਲਾਂ ਬਾਅਦ PR ਮਿਲੀ ਸੀ ਅਤੇ ਉਸ ਨੇ ਅੱਜ ਇਟਲੀ ਤੋਂ ਇੰਡੀਆ ਆਪਣੇ ਘਰ ਆਉਣਾ ਸੀ, ਪਰ ਦੇਰ ਰਾਤ ਉਸ ਦੇ ਦੋਸਤਾਂ ਦਾ ਫੋਨ ਕਿ ਵਾਹਿਗੁਰੂਪ੍ਰੀਤ ਸਿੰਘ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਿਆ ਹੈ। ਉਸ ਦੀ ਹਾਰਟ ਅਟੈਕ ਆਉਣ ਕਾਰਨ ਅਚਾਨਕ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਵੱਡਾ ਝਟਕਾ, ਮੋਦੀ ਸਰਨੇਮ ਟਿੱਪਣੀ ਕੇਸ ‘ਚ ਸੂਰਤ ਕੋਰਟ ਵੱਲੋਂ ਅਰਜ਼ੀ ਖਾਰਿਜ
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਅਗਲੇ ਹਫ਼ਤੇ ਤਕ ਵਾਹਿਗੁਰੂਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ। ਮ੍ਰਿਤਕ ਵਾਹਿਗੁਰੂਪ੍ਰੀਤ ਸਿੰਘ ਆਪਣੇ ਪਿੱਛੇ ਇਕ 18 ਸਾਲਾਂ ਪੁੱਤਰ ਅਤੇ ਪਤਨੀ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ ਹੈ। ਇਸ ਦੁੱਖ ਦੀ ਘੜੀ ਵਿੱਚ ਹਲਕਾ ਮੁਕਤਸਰ ਤੋਂ ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ, ਬਰਜਿੰਦਰ ਸਿੰਘ ਮੱਖਨ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਧਰਮਕੋਟ, ਅੰਗਰੇਜ਼ ਸਿੰਘ ਸੰਘਾ ਸੈਂਕੜੇ ਲੋਕਾਂ ਨੇ ਘਰ ਪਹੁੰਚ ਕੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: