ਇੱਕ ਵੇਲਾ ਸੀ ਜਦੋਂ ਰਾਜਾ ਅਤੇ ਮਹਾਰਾਜਾ ਦੀਆਂ ਕਈ ਪਤਨੀਆਂ ਸਨ। ਪੁਰਾਣੇ ਦੌਰ ਵਿੱਚ ਬਹੁ ਵਿਵਾਹ ਗਲਤ ਨਹੀਂ ਮੰਨਿਆ ਜਾਂਦਾ ਸੀ। ਕਿਉਂਕਿ ਰਾਜਾ ਤੇ ਬਾਦਸ਼ਾਹ ਚੰਗੀ ਜਾਇਦਾਦ ਦੇ ਮਾਲਕ ਹੁੰਦੇ ਸਨ ਸੀ ਇਸ ਲਈ ਉਨ੍ਹਾਂ ਲਈ ਬਹੁਤ ਸਾਰੀਆਂ ਪਤਨੀਆਂ ਅਤੇ ਬੱਚਿਆਂ ਨੂੰ ਸੰਭਾਲਣਾ ਮੁਸ਼ਕਲ ਨਹੀਂ ਸੀ। ਪਰ ਅੱਜ ਦੇ ਦੌਰ ਵਿੱਚ ਜਿਥੇ ਲੋਕਾਂ ਤੋਂ ਕਈ ਵਾਰ ਇੱਕ ਵਹੁਟੀ ਵੀ ਨਹੀਂ ਸੰਭਲਦੀ ਤੇ ਅਕਸਰ ਤਲਾਕ ਵਰਗੀਆਂ ਖਬਰਾਂ ਆਪਣੇ ਆਲੇ-ਦੁਆਲੇ ਸੁਣਦੇ ਆ ਰਹੇ ਹਾਂ, ਇੱਕ ਬੰਦਾ ਅਜਿਹਾ ਵੀ ਹੈ, ਜੋ ਦਰਜਨਾਂ ਪਤਨੀਆਂ ਨਾਲ ਬਹੁਤ ਖੁਸ਼ ਹੈ।
ਯੂਟਿਊਬ ਦੇ ਇੱਕ ਚੈਨਲ ‘ਤੇ 107 ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਕਿਉਂਕਿ ਉਸ ਦਾ ਦਿਮਾਗ ਇੰਨਾ ਤੇਜ਼ ਸੀ ਕਿ ਇੱਕ ਪਤਨੀ ਲਈ ਉਸ ਨੂੰ ਸੰਭਾਲਣਾ ਨਾਮੁਮਕਿਨ ਹੈ। ਇਸ ਲਈ ਉਸ ਨੇ ਵਿਆਹ ਕੀਤੇ। ਸਾਰੀਆਂ ਪਤਨੀਆਂ ਤੇ ਬੱਚਿਆਂ ਨਾਲ ਉਹ ਇਕੱਠੇ ਇੱਕੋ ਹੀ ਪਿੰਡ ਵਿੱਚ ਰਹਿੰਦਾ ਹੈ, ਸਾਰਿਆਂ ਵਿੱਚ ਆਪਸ ਵਿੱਚ ਬਹੁਤ ਪਿਆਰ ਹੈ।
61 ਸਾਲਾਂ ਦੇ ਡੇਵਿਡ ਸਕਾਇਓ ਕਲੁਹਾਨਾ, ਇਹ ਨਾਂ ਦਾ ਉਹ ਬੰਦਾ ਹੈ, ਜਿਸ ਦੀਆਂ ਇੱਕ-ਦੋ ਨਹੀਂ, ਸਗੋਂ 15 ਪਤਨੀਆਂ ਹਨ ਤੇ 107 ਬੱਚੇ ਹਨ। ਇਨ੍ਹਾਂ ਸਾਰਿਆਂ ਨਾਲ ਉਹ ਖੁਸ਼ੀ-ਖੁਸ਼ੀ ਇਕੱਠੇ ਇੱਕੋ ਹੀ ਪਿੰਡ ਵਿੱਚ ਰਹਿੰਦਾ ਹੈ। ਪਰਿਵਾਰ ਵਿੱਚ ਕੋਈ ਲੜਾਈ-ਝਗੜਾ ਨਹੀਂ ਹੈ। 15 ਪਤਨੀਆਂ ਦੇ ਪਿੱਛੇ ਜੇ ਡੇਵਿਡ ਦਾ ਤਰਕ ਸੁਣੋਗੇ ਤਾਂ ਸਿਰ ਫੜ ਲਓਗੇ।
61 ਸਾਲਾਂ ਡੇਵਿਡ ਦੇ ਮੁਤਾਬਕ ਉਹ ਬਹੁਤ ਤੇਜ਼ ਦਿਮਾਗ ਵਾਲਾ ਇਨਸਾਨ ਹੈ ਅਤੇ ਉਸ ਦੇ ਤੇਜ਼ ਦਿਮਾਗ ਨੂੰ ਕੰਟਰੋਲ ਕਰਨਾ ਇੱਕ ਪਤਨੀ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਉਸ ਨੂੰ ਸੰਭਾਲਣ ਲਈ ਕਈ ਔਰਤਾਂ ਦੀ ਲੋੜ ਸੀ। ਇਸ ਲਈ ਉਸ ਨੇ ਇੱਕ-ਇੱਕ ਕਰਕੇ 15 ਵਿਆਹ ਕੀਤੇ। ਸਾਰਿਆਂ ਨਾਲ ਉਸ ਦਾ ਸਾਥ ਮਿਠਾਸ ਭਰਿਆ ਹੈ। ਪਤਨੀਆਂ ਨਾਲ ਵੀ ਗੱਲਬਾਤ ਤੋਂ ਪਤਾ ਲੱਗਾ ਕਿ ਉਨ੍ਹਾਂ ਵਿੱਚ ਇੱਕ-ਦੂਜੇ ਪ੍ਰਤੀ ਕੋਈ ਈਰਖਾ ਵਾਲੀ ਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : 10 ਦਿਨ ਤੱਕ ਲੰਦਨ ‘ਚ ਰਹੇਗੀ ਮਹਾਰਾਣੀ ਦੀ ਮ੍ਰਿਤਕ ਦੇਹ, ਜਾਣੋ 9 ਦਿਨ ਦੀਆਂ ਸ਼ਾਹੀ ਰਸਮਾਂ ਬਾਰੇ
ਜਿਥੇ ਕਿਸੇ ਤੋਂ ਇੱਕ ਨਹੀਂ ਸੰਭਲਦੀ ਉਥੇ 15 ਨੂੰ ਖੁਸ਼ੀ-ਖੁਸ਼ੀ ਸੰਭਾਲ ਸਕਣ ਪਿੱਛੇ ਡੇਵਿਡ ਨੇ ਬਿਹਤਰੀਨ ਨੁਸਖ਼ਾ ਦੱਸਿਆ। ਉਸ ਨੇ ਸਾਰਿਆਂ ਵਿਚਾਲੇ ਕੰਮ ਦੀ ਵੰਡ ਇੰਨੀ ਬਰਾਬਰੀ ਤੇ ਬਿਹਤਰੀ ਨਾਲ ਕੀਤਾ ਹੈ ਕਿ ਕਿਸੇ ਵਿਚਾਲੇ ਕੋਈ ਝਗੜਾ ਨਹੀਂ ਹੁੰਦਾ। ਸਾਰੀਆਂ ਆਪਣਾ ਕੰਮ ਕਰਦੀਆਂ ਹਨ ਤੇ ਖੁਸ਼ ਰਹਿੰਦੀਆਂ ਹਨ।
ਸਾਰਿਆਂ ਨੂੰ ਉਹ ਬਰਾਬਰ ਦਾ ਸਮਾਂ ਤੇ ਅਹਿਮੀਅਤ ਦਿੰਦਾ ਹੈ। 15 ਪਤਨੀਆਂ ਦੇ ਸਵਾਮੀ ਅਖਵਾਉਣ ਵਾਲਾ ਡੇਵਿਡ ਖੁਦ ਦੀ ਤੁਲਨਾ ਰਾਜਾ ਸੁਲੇਮਾਨ ਨਾਲ ਕਰਦਾ ਹੈ ਜਿਸ ਦੀਆਂ 700 ਪਤਨੀਆਂ ਤੇ 300 ਪਟਰਾਨੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: