ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ ਜ਼ੋਰਦਾਰ ਹੋਵੇ। ਇਸ ਦਾ ਕਾਰਨ ਗਾਹਕਾਂ ਦੀ ਜ਼ੋਰਦਾਰ ਡਿਮਾਂਡ ਹੈ। ਮਾਈਲੇਜ ਪਸੰਦ ਕਰਨ ਵਾਲੇ ਲੋਕਾਂ ਵਿੱਚ ਭਾਰਤੀ ਗਾਹਕ ਸ਼ਾਇਦ ਦੁਨੀਆ ਭਰ ਵਿੱਚ ਸਭ ਤੋਂ ਅੱਗੇ ਹਨ ਤੇ ਇਸੇ ਦੇ ਚੱਲਦੇ ਕੇਰਲ ਦੇ ਕੋੱਲਮ ਸਥਿਤ ਇੱਕ ਵਿਅਕਤੀ ਨੇ ਪੈਟਰੋਲ-ਡੀਜ਼ਲ ਦੇ ਝੰਜਟ ਤੋਂ ਖੁਦ ਹੀ ਛੁਟਕਾਰਾ ਪਾ ਲਿਆ ਹੈ।
ਪ੍ਰੋਫੈਸ਼ਨਲ ਕਰੀਅਰ ਕੰਸਲਟੈਂਟ ਐਂਥਨੀ ਜਾਨ ਨੇ ਆਪਣੇ ਘਰ ਵਿੱਚ ਹੀ ਇੱਕ ਇਲੈਕਟ੍ਰਿਕ ਕਾਰ ਬਣਾਈ ਹੈ, ਜਿਸ ਵਿੱਚ ਦੋ ਤੋਂ ਤਿੰਨ ਲੋਕ ਬੈਠ ਸਕਦੇ ਹਨ ਤੇ ਇੱਕ ਵਾਰ ਫੁਲ ਚਾਰਜ ਕਰਨ ‘ਤੇ ਇਸ ਕਾਰ ਨੂੰ 60 ਕਿ.ਮੀ. ਤੱਕ ਚਲਾਇਆ ਜਾ ਸਕਦਾ ਹੈ।
ਐਂਥਨੀ ਨੇ ਦੱਸਿਆ ਕਿ ਇਸ ਇਲੈਕਟ੍ਰਿਕ ਕਾਰ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਨੂੰ 4.5 ਲੱਖ ਰੁਪਏ ਦਾ ਖਰਚਾ ਆਇਆ। ਜੌੌਨ ਦਾ ਕਹਿਣਾ ਹੈ ਕਿ ਇਸ ਅਨੋਖੀ ਇਲੈਕਟ੍ਰਿਕ ਕਾਰ ਦਾ ਇਸਤੇਮਾਲ ਘਰ ਤੋਂ ਆਫਿਸ ਜਾਣ ਲਈ ਕਰਦੇ ਹਨ। ਇਸ ਤੋਂ ਪਹਿਲਾਂ ਉਹ ਦਫਤਰ ਜਾਣ ਲਈ ਇੱਕ ਇਲੈਕਟ੍ਰਿਕ ਸਕੂਟਰ ਦਾ ਇਸਤੇਮਾਲ ਕਰਦੇ ਸਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਇਲੈਕਟ੍ਰਿਕ ਕਾਰ ਨੂੰ ਬਣਾਉਣਾ ਸ਼ੁਰੂ ਕੀਤਾ, ਜੋ ਮੀਂਹ ਤੇ ਧੁੱਪ ਤੋਂ ਉਨ੍ਹਾਂ ਨੂੰ ਬਚਾ ਸਕੇ।
ਇਸ ਨੂੰ ਬਣਾਉਣ ਦਾ ਆਇਡੀਆ ਉਨ੍ਹਾਂ ਨੂੰ 2018 ਵਿੱਚ ਆਇਆ ਤੇ ਉਨ੍ਹਾਂ ਨੇ ਦੋ ਲੋਕਾਂ ਦੀ ਬੈਠਣ ਵਾਲੀ ਇਲੈਕਟ੍ਰਿਕ ਕਾਰ ਨੂੰ ਬਣਾਉਣਾ ਸ਼ੁਰੂ ਕੀਤਾ। ਕਾਰ ਦੀ ਬਾਡੀ ਭਾਵੇਂ ਗੈਰਾਜ ਵਿੱਚ ਤਿਆਰ ਕੀਤਾ ਗਿਆ ਹੈ ਪਰ ਇਸ ਦੀ ਵਾਇਰਿੰਗ ਖੁਦ ਜਾਨ ਨੇ ਕੀਤੀ ਹੈ। ਇਨ੍ਹਾਂ ਨੇ ਈਵੀ ਦਾ ਨਾਂ ਪੁਲਕੁਡੂ ਰਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਕਾਰ ਬਹੁਤ ਹੀ ਸਸਤੀ ਹੋਣ ਦੇ ਨਾਲ ਬੇਸਿਕ ਫੀਚਰਸ ਨਾਲ ਲੈਸ ਹੈ ਜਿਸ ਵਿੱਚ ਸਟੀਅਰਿੰਗ, ਬ੍ਰੇਕ, ਕਲਚ, ਐਕਸੇਲਰੇਟਰ, ਹੈੱਡਲਾਈਟ, ਫਾਗ ਲਾਈਟ ਇੰਡੀਕੇਟਰਸ ਤੇ ਅਗਲੇ ਦੇ ਨਾਲ ਪਿਛਲੇ ਹਿੱਸੇ ਵਿੱਚ ਵਾਈਪਰਸ ਸ਼ਾਮਲ ਹਨ। ਇਸ ਕਾਰ ਨੂੰ ਚਲਾਉਣਾ ਬਹੁਤ ਸਸਤਾ ਪੈਂਦਾ ਹੈ ਤੇ ਸਿਰਫ 5 ਰੁਪਏ ਖਰਚ ਕਰਨ ‘ਤੇ ਇਹ ਕਾਰ 60 ਕਿ.ਮੀ. ਤੱਕ ਚਲਾਈ ਜਾ ਸਕਦੀ ਹੈ। ਇਸ ਦੀ ਟੌਪ ਸਪੀਡ 25 ਕਿ.ਮੀ. ਪ੍ਰਤੀ ਘੰਟਾ ਹੈ।