ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੇ ਇਕ ਕਿਸ਼ਤੀ ਚਾਲਕ ਤੇ ਇਕ ਰਿਜ਼ਾਰਟ ਖਿਲਾਫ ਕੇਸ ਦਰਜ ਕਰਾਇਆ ਹੈ। ਭਾਰਤੀ ਨਾਗਰਿਕ ਨੇ ਦੋਸ਼ ਲਗਾਇਆ ਕਿ ਚਾਲਕ ਦੀ ਅਣਦੇਖੀ ਤੇ ਲਾਪ੍ਰਵਾਹੀ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਜ਼ਖਮੀ ਹੋ ਗਿਆ। ਘਟਨਾ ਅਮਰੀਕਾ ਦੇ ਫਲੋਰਿਡਾ ਸੂਬੇ ਦੀ ਹੈ।
ਮੋਨਰੋ ਕਾਊਂਟੀ ਕੋਰਟ ਵਿਚ ਸ਼੍ਰੀਨਿਵਾਸਰਾਓ ਅਲਾਪਾਰਥੀ ਨੇ 68 ਪੰਨ੍ਹਿਆਂ ਦਾ ਮੁਕੱਦਮਾ ਦਰਜ ਕੀਤਾ ਹੈ। ਸ਼੍ਰੀਨਿਵਾਸ ਰਾਵ ਨੇ ਕਿਸ਼ਤੀ ਦੇ ਕੈਪਟਨ ਪਿਪ ਤੇ ਮਰੀਨਾ ਐਂਡ ਹਿਟਵੇ ਰਿਜ਼ਾਰਟ ਖਿਲਾਫ ਲਾਪ੍ਰਵਾਹੀ ਤੇ ਕਤਲ ਦਾ ਦੋਸ਼ ਲਗਾਇਆ ਹੈ। ਰਿਪੋਰਟ ਵਿਚ ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਪ੍ਰਜਾ (33), 10 ਸਾਲ ਦੇ ਮੁੰਡੇ ਤੇ 9 ਸਾਲ ਦੇ ਭਤੀਜੇ ਨਾਲ ਪੈਰਾਸੇਲਿੰਗ ਲਈ ਫਲੋਰਿਡਾ ਗਏ ਸਨ। ਇਥੇ ਮੌਸਮ ਖਰਾਬ ਹੋ ਗਿਆ। ਕੁਝ ਮਿੰਟ ਬਾਅਦ ਹੀ ਕੈਪਟਨ ਨੇ ਪੈਰਾਸੇਲਿੰਗ ਦੀ ਕਿਸ਼ਤੀ ਦੀ ਰੱਸੀ ਕੱਟ ਦਿੱਤੀ। ਉਹ ਉਥੇ ਖੜ੍ਹਾ ਦੇਖਦਾ ਰਹਿ ਗਿਆ ਤੇ ਉਸ ਦੀ ਪਤਨੀ ਤੇ ਦੋਵੇਂ ਬੱਚੇ ਪਾਣੀ ਵਿਚ ਡੁੱਬਦੇ ਚਲੇ ਗਏ। ਪਾਣੀ ਦੇ ਵਹਾਅ ਵਿਚ ਉਸ ਦਾ ਪਰਿਵਾਰ ਦੋ ਮੀਲ ਤੱਕ ਵਹਿ ਗਿਆ। ਮੀਲਾਂ ਬਾਅਦ ਇਕ ਬ੍ਰਿਜ ਦੇ ਖੰਭੇ ਨਾਲ ਟਕਰਾਕੇ ਤਿੰਨੋਂ ਰੁਕ ਗਏ। ਹਾਦਸੇ ਵਿਚ ਪਤਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਪੁੱਤਰ ਤੇ ਭਤੀਜਾ ਜ਼ਖਮੀ ਹੈ।
ਇਹ ਵੀ ਪੜ੍ਹੋ : ਚੰਨੀ ਦੀ ਥੀਸਿਸ ‘ਤੇ BJP ਨੇ ਕਾਂਗਰਸ ਨੂੰ ਘੇਰਿਆ, ਮੱਲਿਕਾਰੁਜਨ ਤੋਂ ਮੰਗਿਆ ਜਵਾਬ-‘ਕੀ ਸਾਬਕਾ CM ਦੇ ਦੋਸ਼ ਸਹੀ’
ਅਲਾਪਾਰਥੀ ਨੇ ਦੋਸ਼ ਲਾਇਆ ਕਿ ਕਿਸ਼ਤੀ ਚਾਲਕ ਮੌਸਮ ਦੀ ਭਵਿੱਖਬਾਣੀ ਕਰਨ ਵਿੱਚ ਅਸਫਲ ਰਿਹਾ। ਉਸ ਨੇ ਕੋਸਟ ਗਾਰਡ ਤੋਂ ਵੀ ਮਦਦ ਨਹੀਂ ਲਈ। ਅਲਾਪਾਰਥੀ ਨੇ ਕਿਹਾ ਕਿ ਮੈਂ ਮਦਦ ਨਹੀਂ ਕਰ ਸਕਦਾ। ਪਰ ਜੇਕਰ ਅਸੀਂ ਕੈਪਟਨ ਅਤੇ ਰਿਜ਼ੋਰਟ ‘ਤੇ ਭਰੋਸਾ ਕਰਦੇ ਲੋਕਾਂ ਨੇ ਆਪਣਾ ਕੰਮ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਅੱਜ ਮੇਰੀ ਪਤਨੀ ਮੇਰੇ ਨਾਲ ਹੁੰਦੀ ਅਤੇ ਮੇਰੇ ਦੋਵੇਂ ਬੱਚੇ ਸੁਰੱਖਿਅਤ ਹੁੰਦੇ।
ਵੀਡੀਓ ਲਈ ਕਲਿੱਕ ਕਰੋ -: