ਸਰਕਾਰੀ ਅਫਸਰਾਂ ਦੇ ਘਟੀਆ ਰਵੱਈਏ ਤੋਂ ਆਮ ਲੋਕ ਕਿੰਨੇ ਪ੍ਰੇਸ਼ਾਨ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਜੇ ਉਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਾਂਦੀ ਹੈ ਤਾਂ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਅਫਸਰਾਂ ਦੇ ਉਦਾਸੀਨ ਰਵੱਈਏ ਤੋਂ ਆਮ ਆਦਮੀ ਕਿੰਨਾ ਤੰਗ ਆ ਸਕਦਾ ਹੈ, ਇਸ ਦੀ ਤਾਜ਼ਾ ਮਿਸਾਲ ਤੇਲੰਗਾਨਾ ਦੇ ਹੈਦਰਾਬਾਦ ‘ਚ ਦੇਖਣ ਨੂੰ ਮਿਲੀ ਹੈ। ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਲਾਪਰਵਾਹੀ ਤੋਂ ਗੁੱਸੇ ‘ਚ ਆ ਕੇ ਇਕ ਵਿਅਕਤੀ ਨੇ ਸੱਪ ਫੜ ਕੇ ਦਫਤਰ ‘ਚ ਛੱਡ ਦਿੱਤਾ।
ਦੱਸ ਦੇਈਏ ਕਿ ਤੇਲੰਗਾਨਾ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਹੈਦਰਾਬਾਦ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਇਸੇ ਦੌਰਾਨ ਅਲਵਲ ਵਿੱਚ ਇੱਕ ਵਿਅਕਤੀ ਦੇ ਘਰ ਵਿੱਚ ਸੱਪ ਵੜ ਗਿਆ। ਦੋਸ਼ ਹੈ ਕਿ ਉਸ ਨੇ ਇਸ ਸਬੰਧੀ ਜੀਐਚਐਮਸੀ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪਰ ਛੇ ਘੰਟੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਗੁੱਸੇ ‘ਚ ਆ ਕੇ ਵਿਅਕਤੀ ਨੇ ਸੱਪ ਨੂੰ ਖੁਦ ਹੀ ਫੜ ਲਿਆ ਅਤੇ ਵਾਰਡ ਦਫਤਰ ਲੈ ਗਿਆ ਅਤੇ ਅਫਸਰ ਦੇ ਮੇਜ਼ ‘ਤੇ ਛੱਡ ਦਿੱਤਾ।
ਇਹ ਵੀ ਪੜ੍ਹੋ : ਰੀਲਾਂ ਬਣਾਉਣ ਸ਼ੁਕੀਨਣ ਕਲਿਯੁੱਗੀ ਮਾਂ! iPhone ਲਈ 2 ਲੱਖ ‘ਚ ਵੇਚ ਦਿੱਤਾ 8 ਮਹੀਨੇ ਦਾ ਬੱਚਾ
ਹੈਦਰਾਬਾਦ ਬੀਜੇਪੀ ਨੇਤਾ ਵਿਕਰਮ ਗੌਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਕਲਪਨਾ ਕਰੋ ਕਿ ਉਹ ਵਿਅਕਤੀ ਕਿੰਨਾ ਬੇਵੱਸ ਹੋਇਆ ਹੋਵੇਗਾ, ਜਿਸ ਨੇ ਇਹ ਕਦਮ ਚੁੱਕਿਆ। ਉਸ ਨੇ ਦੱਸਿਆ ਕਿ ਜਦੋਂ ਅਲਵਾਲ, ਹੈਦਰਾਬਾਦ ਸਥਿਤ ਜੀਐਚਐਮਸੀ ਵਾਰਡ ਦਫ਼ਤਰ ਵਿੱਚ ਵਿਅਕਤੀ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਸ ਨੂੰ ਦਫ਼ਤਰ ਵਿੱਚ ਸੱਪ ਛੱਡਣ ਲਈ ਮਜਬੂਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: