ਪੰਜਾਬ ਕੈਬਨਿਟ ਵੱਲੋਂ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਬਾਰੇ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਦਿੱਲੀ ਵਿਚ ਐਕਸਾਈਜ਼ ਪਾਲਿਸੀ ਦੇ ਸਹਾਰੇ ਲੁੱਟ ਕੀਤੀ ਜਾ ਰਹੀ ਹੈ ਤੇ ਹੁਣ ਇਸੇ ਤਰਜ ‘ਤੇ ਪੰਜਾਬ ਵਿਚ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਇਹ ਪਾਲਿਸੀ ਲਾਗੂ ਨਹੀਂ ਹੋਣ ਦੇਵਾਂਗੇ।
ਐਕਸਾਈਜ਼ ਪਾਲਿਸੀ ਬਾਰੇ ਖੁਲਾਸੇ ਕਰਦਿਆਂ ਸਿਰਸਾ ਨੇ ਦੱਸਿਆ ਕਿ ਦਿੱਲੀ ਵਿਚ ਪਹਿਲਾ ਇਹ ਸਿਸਟਮ ਬਣਾਇਆ ਕਿ ਹੁਣ L1 ਸਿਰਫ ਉਨ੍ਹਾਂ ਕੋਲ ਹੋਵੇਗਾ ਜਿਨ੍ਹਾਂ ਦੀ 150 ਕਰੋੜ ਟਰਨਓਵਰ ਹੋਵੇ। ਜਿਸ ਦੀ ਫੈਕਟਰੀ ਜਾਂ ਇੰਡਸਟਰੀ ਹੋਵੇ ਉਹ ਵੀ L1 ਨਹੀਂ ਲੈ ਸਕਦਾ ਜਾਂ ਰਿਟੇਲ ਵੀ ਇਹ ਪਾਲਿਸੀ ਨਹੀਂ ਲੈ ਸਕਦਾ। ਕੇਂਦਰ ਮੇਡ ਪਾਲਿਸੀ ਬਣਾਈ ਗਈ। ਦੋ ਲੋਕ ਜਿਨ੍ਹਾਂ ਵਾਸਤੇ ਇਹ ਪਾਲਿਸੀ ਬਣਾਈ ਗਈ ਉਹ ਹਨ ਇੰਡੋ ਸਪਿਰਿਟ ਡਿਸਟ੍ਰੀਬਿਊਸ਼ਨ ਤੇ ਦੂਜੀ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਤੇ ਜਿਸ ਬੰਦੇ ਨੇ ਇਹ ਸਾਰੀ ਪਾਲਿਸੀ ਬਣਾਈ ਉਸ ਦਾ ਨਾਂ ਹੈ ਮਨੋਜ ਰਾਏ। 80 ਫੀਸਦੀ ਕੰਮ ਇਨ੍ਹਾਂ ਦੋ ਕੰਪਨੀਆਂ ਕੋਲ ਹੈ ਤੇ ਇਸੇ ਤਰਜ ‘ਤੇ ਹੀ ਹੁਣ ਪੰਜਾਬ ਵਿਚ ਵੀ ਨਹੀਂ ਪਾਲਿਸੀ ਬਣਾਈ ਜਾ ਰਹੀ ਹੈ।
ਮਨਜਿੰਦਰ ਸਿਰਸਾ ਨੇ ਅੱਗੇ ਦੋਸ਼ ਲਾਇਆ ਕਿ ਪੰਜਾਬ ਰਾਜ ਵਿੱਚ ਵੀ ਅਜਿਹੀ ਹੀ ਨੀਤੀ ਲਾਗੂ ਕਰਨ ਲਈ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਦੇ ਮਕਸਦ ਨਾਲ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ 30 ਮਈ ਨੂੰ ਮੀਟਿੰਗ ਰੱਖੀ ਗਈ ਸੀ। ਸਿਸੋਦੀਆ ਦੇ ਟੇਬਲ ਤੋਂ ਫੋਨ ਚੁੱਕ ਕੇ ਕਹਿੰਦੇ ਨੇ ਕਿ ਫੋਨ ਲਿਆਉਣਾ ਮਨ੍ਹਾ ਹੈ ਤਾਂ ਜੋ ਰਿਕਾਰਡਿੰਗ ਨਾ ਕੀਤੀ ਜਾ ਸਕੇ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਿਕਾਰਡਿੰਗਾਂ ਦੇ ਹੋਰ ਵੀ ਕਈ ਤਰੀਕੇ ਨੇ।ਭਾਜਪਾ ਆਗੂ ਨੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਨੇ ਕੁਝ ਨਹੀਂ ਕਰਨਾ ਬਸ 5 ਸਾਲ ਕਿਸੇ ਨਾ ਕਿਸੇ ‘ਤੇ ਠੀਕਰਾ ਫੋੜਨ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਕਲਾਕਾਰ ਨੇ ਪਰ ਆਖਿਰ ਹੈ ਤਾਂ ਨਵੇਂ।
ਸਿਰਸਾ ਨੇ ਕਿਹਾ ਕਿ ਮੇਰੇ ਵੱਲੋਂ 30 ਤਰੀਕ ਦੀ ਇੱਕ ਲੋਕੇਸ਼ਨ ਬਾਰੇ ਦੱਸਿਆ ਗਿਆ ਹੈ ਤਾਂ ਜੋ ਉਹ ਤੁਹਾਡੇ ਅੱਗੇ ਝੂਠ ਨਾ ਬੋਲ ਸਕਣ ਤੇ ਜੇਕਰ ਉਹ ਅਜਿਹਾ ਕਰਨਗੇ ਤਾਂ ਬਾਕੀ ਦੀਆਂ ਲੋਕੇਸ਼ਨਾਂ ਦੱਸੀਆਂ ਜਾਣਗੀਆਂ। ਮੀਡੀਆ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਸਬੂਤ ਪੇਸ਼ ਕਰਾਂਗੇ। ਮੀਟਿੰਗਾਂ ਵਿਚ ਹੋਣ ਵਾਲੀਆਂ ਗੱਲਾਂ ਸ਼ੇਅਰ ਕੀਤੀਆਂ ਜਾਣਗੀਆਂ। ਆਵਾਜ਼ਾਂ ਵੀ ਸ਼ੇਅਰ ਕੀਤੀਆਂ ਜਾਣਗੀਆਂ।
ਵੀਆਈਪੀ ਕਲਚਰ ਖਤਮ ਕਰਨ ਦਾ ਦਾਅਵਾ ਕਰਨ ਵਾਲੇ CM ਮਾਨ ‘ਤੇ ਹਮਲਾ ਬੋਲਦਿਆਂ ਭਾਜਪਾ ਆਗੂ ਸਿਰਸਾ ਨੇ ਕਿਹਾ ਕਿ ਉਂਝ ਤਾਂ ਮੁੱਖ ਮੰਤਰੀ ਜੀ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ ਪਰ ਉਹ ਖੁਦ ਹੁਣ ਜਦੋਂ ਸੰਗਰੂਰ ਤਹਿਸੀਲ ਵਿਚ ਜਾਂਦੇ ਹਨ ਤੇ 2000 ਪੁਲਿਸ ਵਾਲਾ ਪਹਿਲਾਂ ਤਹਿਸੀਲ ਘੇਰਦਾ ਹੈ ਤੇ ਫਿਰ ਭਗਵੰਤ ਮਾਨ ਅੰਦਰ ਵੜਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਹੁਣ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਤੇ ਹੁਣ ਇੰਨਾ ਕੁ ਜ਼ਿਆਾਦਾ ਵੀਆਈਪੀ ਕਲਚਰ ਹੋ ਗਿਆ ਕਿ ਕੋਈ ਅਫਸੋਸ ਕਰਨ ਵੀ ਨਹੀਂ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -: