ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਪੰਜਾਬ ਪੁਲਿਸ ਦੀ ਜਾਂਚ ਵਿਚ ਮਨਕੀਰਤ ਔਲਖ ਦਾ ਇਸ ਹੱਤਿਆਕਾਂਡ ਵਿਚ ਕੋਈ ਰੋਲ ਨਹੀਂ ਮਿਲਿਆ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਸ ਨੂੰ ਔਲਖ ਦੀ ਸਾਜ਼ਿਸ਼ ਦੱਸਿਆ ਸੀ।
ਬੰਬੀਹਾ ਗੈਂਗ ਨੇ ਕਿਹਾ ਕਿ ਮਨਕੀਰਤ ਔਲਖ ਦੀ ਲਾਰੈਂਸ ਗੈਂਗ ਨੂੰ ਸਾਰੇ ਪੰਜਾਬੀ ਗਾਇਕਾਂ ਦੀ ਇਨਫਰਮੇਸ਼ਨ ਦਿੰਦਾ ਹੈ। ਉਹ ਗਾਇਕਾਂ ਤੋਂ ਪੈਸੇ ਇਕੱਠੇ ਕਰਕੇ ਲਾਰੈਂਸ ਗੈਂਗ ਨੂੰ ਦਿੰਦਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਸਾਡੀ ਜਾਂਚ ਵਿਚ ਔਲਖ ਦਾ ਨਾਂ ਨਹੀਂ ਆਇਆ। ਉਨ੍ਹਾਂ ਨੇ ਔਲਖ ਤੋਂ ਕਿਸੇ ਤਰ੍ਹਾਂ ਦੀ ਪੁੱਛਗਿਛ ਤੋਂ ਵੀ ਇਨਕਾਰ ਕੀਤਾ।
ਮਨਕੀਰਤ ਔਲਖ ਨੂੰ ਪਿਛਲੇ ਸਾਲ ਮਈ ਮਹੀਨੇ ਮੋਹਾਲੀ ਵਿਚ ਕਤਲ ਹੋਏ ਵਿੱਕੀ ਮਿੱਢੂਖੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸ ਦੀ ਗੈਂਗਸਟਰ ਲਾਰੈਂਸ ਨਾਲ ਕਈ ਫੋਟੋ ਵਾਇਰਲ ਹੋਈਆਂ ਸਨ। ਖੁਦ ਔਲਖ ਦੀ ਵੀ ਪੁਰਾਣੀ ਫੋਟੋ ਪੋਸਟ ਵਾਇਰਲ ਹੋਈ ਜਿਸ ਵਿਚ ਉਨ੍ਹਾਂ ਨੇ ਗੈਂਗਸਟਰ ਲਾਰੈਂਸ ਨੂੰ ਭਰਾ ਕਿਹਾ ਸੀ। ਇਹ ਫੋਟੋ ਰੋਪੜ ਜੇਲ੍ਹ ਵਿਚ ਹੋਏ ਸ਼ੋਅ ਦੀ ਸੀ ਜਿਸ ਨੂੰ ਵਿੱਕੀ ਮਿੱਢੂਖੇੜਾ ਨੇ ਸਪਾਂਸਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਮੂਸੇਵਾਲਾ ਕਤਲਕਾਂਡ ਨਾਲ ਜੋੜੇ ਜਾਣ ‘ਤੇ ਔਲਖ ਨੇ ਵੀ ਸਫਾਈ ਦਿੱਤੀ ਕਿ ਉਸ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੂੰ ਖੁਦ ਧਮਕੀਆਂ ਮਿਲ ਰਹੀਆਂ ਹਨ। ਔਲਖ ਨੇ ਬਾਅਦ ਵਿਚ ਇੱਕ ਵੀਡੀਓ ਜਾਰੀ ਕਰਕੇ ਮੂਸੇਵਾਲਾ ਨਾਲ ਆਪਣੀ ਨੇੜਤਾ ਦੱਸੀ ਸੀ ਜਿਸ ਵਿਚ ਉਹ ਕਿਸੇ ਪ੍ਰੋਗਰਾਮ ਵਿਚ ਮੂਸੇਵਾਲਾ ਦੀ ਮਾਂ ਸਰਪੰਚ ਚਰਨ ਕੌਰ ਨੂੰ ਮਿਲ ਰਹੇ ਹਨ।