ਪੰਜਾਬ ਦੀਆਂ ਜੇਲ੍ਹਾਂ ਤੋਂ ਚੱਲ ਰਹੇ ਗੈਂਗਸਟਰਾਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਸਰਕਾਰ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਤੱਕ ਪਹੁੰਚ ਰਹੇ ਮੋਬਾਈਲ ਫੋਨ ਅਜਿਹਾ ਜ਼ਰੀਆ ਬਣ ਚੁੱਕੇ ਹਨ ਜਿਨ੍ਹਾਂ ਨਾਲ ਉਹ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸਰਕਾਰ ਨਵੀਂ ਯੋਜਨਾ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿਚ ਇੰਟਲੀਜੈਂਸ ਅਧਿਕਾਰੀਆਂ ਦੀ ਤਾਇਨਾਤੀ ਹੋਵੇਗੀ। ਜੇਲ੍ਹ ਵਿਚ ਜੈਮਰ ਖਰਾਬ ਹੋਣ ਜਾਂ ਬੰਦ ਹੋਣ ਦੀ ਜ਼ਿੰਮੇਵਰੀ ਵੀ ਇਨ੍ਹਾਂ ਅਧਿਕਾਰੀਆਂ ਦੀ ਹੋਵੇਗੀ। ਇੰਟੈਲੀਜੈਂਸ ਅਧਿਕਾਰੀਆਂ ਦੀ ਟੀਮ ਜੇਲ੍ਹ ਵਿਚ ਬੰਦ ਗੈਂਗਸਟਰਾਂ ਤੇ ਅੱਤਵਾਦੀਆਂ ਦੀਆਂ ਬੈਰਕਾਂ ਦੀ ਦਿਨ ਵਿਚ ਦੋ ਵਾਰ ਜਾਂਚ ਕਰੇਗੀ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਇਸ ਨਵੀਂ ਯੋਜਨਾ ਬਾਅਦ ਪੰਜਾਬ ਦੀਆਂ ਜੇਲ੍ਹਾਂ ਤੋਂ ਗੈਂਗਸਟਰ ਦਾ ਨੈਟਵਰਕ ਚਲਾਉਣਾ ਮੁਸ਼ਕਲ ਹੋ ਜਾਵੇਗਾ। ਜੇਲ੍ਹ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਜੇਲ੍ਹ ਵਿਚ ਖਾਲੀ ਪਏ ਵਾਰਡਨਾਂ ਦੇ ਅਹੁਦਿਆਂ ਨੂੰ ਵੀ ਜਲਦ ਭਰੇਗੀ। ਉੁਨ੍ਹਾਂ ਨੇ ਕਮਾਂਡੋ ਟ੍ਰੇਨਿੰਗ ਦਿੱਤੇ ਜਾਣ ਦੀ ਵੀ ਯੋਜਨਾ ਹੈ ਤਾਂ ਕਿ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਸਕੇ। ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਚ ਜੋ ਵੀ ਅਧਿਕਾਰੀ ਗੈਂਗਸਟਰਾਂ ਨਾਲ ਮਿਲੇ ਹੋਣਗੇ, ਉਨ੍ਹਾਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ।
2017 ਵਿਚ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਛੇੜੀ ਸੀ,ਉਦੋਂ ਸਰਕਾਰ ਨੇ ਸੂਬੇ ਵਿਚ 545 ਗੈਂਗਸਟਰਾਂ ਦੀ ਪਛਾਣ ਕਰਵਾਈ ਸੀ। ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਜੈਪਾਲ ਵਰਗੇ ਮੰਨੇ-ਪ੍ਰਮੰਨੇ ਅਪਰਾਧੀਆਂ ਦਾ ਸਫਾਇਆ ਕਰਦੇ ਹੋੇ ਪੁਲਿਸ ਨੇ ਉਨ੍ਹਾਂ ਵਿਚੋਂ 500 ਖਿਲਾਫ ਕਾਰਵਾਈ ਕੀਤੀ ਸੀ। ਹਾਲਾਤ ਅਜਿਹੇ ਹੋ ਗਏ ਸਨਕਿ ਵਿੱਕੀ ਗੌਂਡਰ ਦੇ ਐਨਕਾਊਂਟਰ ਦੇ ਬਾਅਦ ਡਰ ਨਾਲ ਕੁਝ ਗੈਂਗਸਟਰਾਂ ਨੇ ਖੁਦ ਹੀ ਸਰੰਡਰ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਝ ਅਜੇ ਵੀ ਜੇਲ੍ਹ ਵਿਚ ਬੰਦ ਹਨ। ਇਨ੍ਹਾਂ 500 ਗੈਂਗਸਟਰਾਂ ਵਿਚੋਂ 250 ਦੇ ਲਗਭਗ ਅਜੇ ਵੀ ਜੇਲ੍ਹ ਵਿਚ ਹਨ ਜਦੋਂ ਕਿ ਕੁਝ ਪੰਜਾਬ ਤੋਂ ਹੋਰਨਾਂ ਸੂਬਿਆਂ ਵਿਚ ਭੱਜ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: