ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਕਾਲੋਨਾਈਜ਼ਰ ਦਾ ਮੁੱਦਾ ਚੁੱਕਿਆ। ਸੀ.ਐੱਮ. ਮਾਨ ਨੇ ਵੀ ਉਨ੍ਹਾਂ ਨੂੰ ਇਹ ਮੁੱਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਰਜਿਸਟਰੀਆਂ ਬੰਦ ਹਨ ਤੇ ਇਸ ਦਾ ਕੋਈ ਹੱਲ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀਆਂ ਦੂਰੀਆਂ ਨੂੰ ਲੈ ਕੇ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਾਰਾਜਗੀ ਤਾਂ ਹੁੰ ਰਹੰਦੀ ਹੈ ਤੇ ਪਰਿਵਾਰ ਵਿੱਚ ਜੇ ਕੋਈ ਗੱਲ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ। ਪਰ ਮੈਂ ਕਿਸੇ ਪਾਰਟੀ ਵਿੱਚ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ‘ਚ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖਿਡਾਰੀਆਂ ਨੂੰ ਵੰਡੇ 9.30 ਕਰੋੜ
ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਗੱਲ ਹੋਵੇ ਕਿਉਂਕਿ ਭਾਜਪਾ ਨੂੰ ਜਦੋਂ ਅਸੀਂ ਖੁਦ ਹਰਾਇਆ ਹੈ ਤਾਂ ਉਨ੍ਹਾਂ ਨਾਲ ਜਾਣ ਦੀ ਗੱਲ ਹੀ ਬੇਮਾਨੀ ਹੋਵੇਗੀ। ਦੂਜੇ ਪਾਸੇ ਉਨ੍ਹਾਂ ਅਕਾਲੀ ਦੱਲ ਵੱਲੋਂ ਵੀ ਕਹੀਆਂ ਗੱਲਾਂ ‘ਤੇ ਚੁੱਪੀ ਵੱਟਣ ‘ਤੇ ਕਿਹਾ ਕਿ ਹੁਣ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਅਸੀਂ ਅਕਾਲੀ ਦਲ ਨੂੰ ਹਰ ਦਿਨ ਮਜ਼ਬੂਤ ਕਰਨਾ ਚਾਹੁੰਦੇਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਉਠ ਰਹੀਆਂ ਸਨ ਹੁਣ ਉਹ ਪਾਰਟੀ ਦੇ ਅੰਦਰ ਹੀ ਗੱਲ ਕਰ ਰਹੇ ਹਨ। ਇਸ ਵਿੱਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਵਾਲੀ ਗੱਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: