ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਸਣੇ ਡਿਪਟੀ ਮੇਅਰ ਤੇ ਕਈ ਕੌਂਸਲਰ ਭਾਜਪਾ ਵਿਚ ਸ਼ਾਮਲ ਹੋਏ। ਉਨ੍ਹਾਂ ਦੇ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਵੀ ਭਾਜਪਾ ਦਾ ਦਾਮਨ ਥਾਮਿਆ। ਭਾਜਪਾ ਵਿਚ ਸ਼ਾਮਲ ਨੇਤਾਵਾਂ ਦਾ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦਾ ਸਿਰੋਪਾ ਪਹਿਨਾ ਕੇ ਉੁਨ੍ਹਾਂ ਦਾ ਸਵਾਗਤ ਕੀਤਾ।
ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪਟਿਆਲਾ ਦੇ ਮੇਅਰ ਤੇ ਡਿਪਟੀ ਮੇਅਰ ਸਣੇ ਕਈ ਕੌਂਸਲਰਾਂ ਦੇ ਇਲਾਵਾ ਪਟਿਆਲਾ ਦੇ ਪੀਐੱਲਸੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਪਨਬਸ ਦੇ ਸਾਬਕਾ ਐੱਮਡੀ ਸੁਰੇਂਦਰ ਘੁੰਮਣ, ਪ੍ਰੋ. ਭੁਪਿੰਦਰ, ਲੁਧਿਆਣਾ ਸ਼ਹਿਰੀ ਪ੍ਰਧਾਨ ਜਗਮੋਹਨ ਪਟਿਆਲਾ ਦੇ ਪ੍ਰਧਾਨ ਏਕੇ ਮਲਹੋਤਰਾ, ਗੁਲਸ਼ਨ ਪੱਸੀ, ਅੰਮ੍ਰਿਤਸਰ ਤੋਂ ਰਾਜੀਵ ਭਗਤ, ਅਮਰਿੰਦਰ ਢੀਂਡਸਾ, ਰਵਿੰਦਰ ਸ਼ੇਰਗਿਲ, ਸੁਰਿੰਦਰ ਸਿਰਾ, ਪੀਐੱਚਡੀ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਸੰਦੀਪ, ਐੱਨ. ਕੇ. ਸ਼ਰਮਾ, ਰੋਪੜ ਪ੍ਰੈਜ਼ੀਡੈਂਟ ਜਰਨੈਲ ਸਿੰਘ ਸ਼ਾਮਲ ਰਹੇ।
ਇਸ ਦੇ ਨਾਲ ਰਜਨੀ ਬਾਲਾ, ਗੁਰਪ੍ਰੀਤ ਕੌਰ, ਖਡੂਰ ਸਾਹਿਬ ਤੋਂ ਸੰਤੋਖ ਸਿੰਘ, ਫਿਲੌਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਦਮਨਜੀਤ, ਧਰਮਕੋਟ ਤੋਂ ਰਵਿੰਦਰ, ਫਿਰੋਜ਼ਪੁਰ ਦਿਹਾਤੀ ਤੋਂ ਜਸਵਿੰਦਰ, ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ, ਰਾਮਪੁਰਾ ਫੂਲ ਤੋਂ ਡਾ. ਅਮਰਜੀਤ ਸ਼ਰਮਾ, ਕਰਨ ਗੌੜ, ਪੀਐੱਲਸੀ ਦੇ ਜਨਰਲ ਸੈਕ੍ਰੇਟਰੀ ਅਨਿਲ ਮੰਗਲਾ, ਨਿਖਿਲ ਕਾਕਾ ਸਣੇ ਬੁਢਲਾਡਾ ਤੇ ਭਦੌੜ ਸਣੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਪ੍ਰਧਾਨ, ਨੇਤਾ ਤੇ ਹੋਰ ਦਰਜਨ ਵਰਕਰ ਭਾਜਪਾ ਵਿਚ ਸ਼ਾਮਲ ਹੋਏ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਤੇ ਸ਼ਾਂਤੀ ਨੂੰ ਜਿੰਨਾ ਬੇਹਤਰ ਕੈਪਟਨ ਸਮਝਦੇ ਹਨ, ਓਨਾ ਕੋਈ ਹੋਰ ਨਹੀਂ ਸਮਝ ਸਕਦਾ। ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਕਮਜ਼ੋਰ ਹੈ, ਸ਼ਾਂਤੀ ਭੰਗ ਹੋ ਰਹੀ ਹੈ, ਸਮਾਜਿਕ ਢਾਂਚਾ ਕਮਜ਼ੋਰ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ‘ਤੇ ਨਕੇਲ ਕਰਨ ਲਈ ਕੈਪਟਨ ਦੇ ਤਜਰਬੇ ਨਾਲ ਭਾਜਪਾ ਪੰਜਾਬ ਵਿਚ ਮਜ਼ਬੂਤੀ ਨਾਲ ਬੇਹਤਰ ਕੰਮ ਕਰੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਦੇ ਵਿਚਾਰਾਂ ਤੇ ਤਜਰਬੇ ਨਾਲ ਭਾਜਪਾ ਪੰਜਾਬ ਦੇ ਵਿਕਾਸ ‘ਤੇ ਮਜ਼ਬੂਤੀ ਨਾਲ ਕੰਮ ਕਰ ਸਕੇਗੀ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤ-ਹਾਰ ਪ੍ਰਮਾਤਮਾ ਦੇ ਹੱਥ ਹੈ ਪਰ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਮਈ-ਜੂਨ ਵਿੱਚ, ਮੈਨੂੰ ਸੀਐਲਪੀ ਦੇ ਕਈ ਲੋਕਾਂ ਨੇ ਕਿਹਾ ਕਿ ਸਾਨੂੰ ਇੱਕ ਰਾਸ਼ਟਰੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਨੇ ਪਾਰਟੀ ਛੱਡ ਦਿੱਤੀ ਹੈ ਤੇ ਦੂਜਾ ਭਾਜਪਾ। ਆਪਣੇ ਆਪਰੇਸ਼ਨ ਤੋਂ ਬਾਅਦ, ਮੈਂ ਆਪਣੇ ਸਾਰੇ ਸਾਥੀਆਂ ਨੂੰ ਪੁੱਛ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ।
ਵੀਡੀਓ ਲਈ ਕਲਿੱਕ ਕਰੋ -: