ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਸ਼ਾਮ ਨੂੰ ਉਨ੍ਹਾਂ ਲਈ ਇੱਕ ਸਟੇਟ ਡਿਨਰ ਦੀ ਮੇਜ਼ਬਾਨੀ ਕਰਨਗੇ। ਇਸ ਦਾ ਮੀਨੂ ਸਾਹਮਣੇ ਆ ਗਿਆ ਹੈ। ਇਸ ਵਿੱਚ ਕਈ ਵਿਦੇਸ਼ੀ ਪਕਵਾਨਾਂ ਦੇ ਨਾਲ ਬਾਜਰੇ ਤੋਂ ਬਣੇ ਪਕਵਾਨ ਵੀ ਸ਼ਾਮਲ ਕੀਤੇ ਗਏ ਹਨ।
ਸਟੇਟ ਡਿਨਰ ਵਿੱਚ ਮੋਦੀ ਨੂੰ ਲੇਮਨ-ਡਿਲ ਦਹੀਂ ਸੌਸ, ਕੁਰਕੁਰਾ ਬਾਜਰੇ ਦਾ ਕੇਕ, ਸਮਰ ਸਕੁਐਸ਼, ਮਸਾਲੇਦਾਰ ਬਾਜਰਾ ਅਤੇ ਗਰਿੱਲਡ ਕੋਰਨ ਕਰਨਲ ਸਲਾਦ, ਕੰਪਰੈੱਸਡ ਤਰਬੂਜ, ਟੈਂਗੀ ਐਵੋਕਾਡੋ ਸੌਸ, ਭਰਵਾਂ ਪੋਰਟੋਬੈਲੋ ਮਸ਼ਰੂਮ, ਮਲਾਈਦਾਰ ਕੇਸਰ ਵਾਲਾ ਰਿਸੋਟੋ, ਗੁਲਾਬ ਅਤੇ ਇਲਾਇਚੀ ਵਾਲਾ ਸਟ੍ਰਾਬੇਰੀ ਸ਼ਾਰਟਕੇਟ ਪਰੋਸਿਆ ਜਾਏਗਾ।
ਪਹਿਲੀ ਮਹਿਲਾ ਜਿਲ ਬਾਈਡੇਨ ਪਿਛਲੇ ਇੱਕ ਹਫ਼ਤੇ ਤੋਂ ਇਸ ਡਿਨਰ ਦੀਆਂ ਤਿਆਰੀਆਂ ‘ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕੈਲੀਫੋਰਨੀਆ ਸਥਿਤ ਸ਼ਾਕਾਹਾਰੀ ਸ਼ੈੱਫ ਨੀਨਾ ਕਰਟਿਸ ਨੂੰ ਗੈਸਟ ਸ਼ੈੱਫ ਵਜੋਂ ਚੁਣਿਆ ਹੈ। ਸ਼ੈੱਫ ਨੀਨਾ ਵ੍ਹਾਈਟ ਹਾਊਸ ਦੇ ਸ਼ੈੱਫ ਕ੍ਰਿਸ ਕਾਮਰਫੋਰਡ ਅਤੇ ਸੂਜ਼ੀ ਮੌਰੀਸਨ ਨਾਲ ਪਕਵਾਨ ਤਿਆਰ ਕਰ ਰਹੀ ਹੈ।
ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੀਐੱਮ ਮੋਦੀ ਨੂੰ ਸ਼ਾਕਾਹਾਰੀ ਭੋਜਨ ਪਸੰਦ ਹੈ, ਇਸ ਲਈ ਸਟੇਟ ਡਿਨਰ ‘ਚ ਸ਼ਾਕਾਹਾਰੀ ਖਾਣ ‘ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਜਿਲ ਬਿਡੇਨ ਨੇ ਸ਼ੈੱਫ ਨੀਨਾ ਕਰਟਿਸ ਨੂੰ ਚੁਣਿਆ ਹੈ। ਉਸ ਨੂੰ ਅਮਰੀਕਾ ਦੇ ਸਭ ਤੋਂ ਵਧੀਆ ਸ਼ਾਕਾਹਾਰੀ ਸ਼ੈੱਫਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਸਟੇਟ ਡਿਨਰ ਦੌਰਾਨ ਸ਼ਾਕਾਹਾਰੀ ਭੋਜਨ ਵਿੱਚ ਫਲ, ਸਬਜ਼ੀਆਂ, ਅਨਾਜ ਅਤੇ ਵਿਸ਼ੇਸ਼ ਕਿਸਮਾਂ ਦੇ ਪੌਦਿਆਂ ਤੋਂ ਤਿਆਰ ਪਕਵਾਨ ਸ਼ਾਮਲ ਹੋਣਗੇ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਇਹ ਫੂਡ ਆਈਟਮਸ ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੋਣ। ਇਸ ਦੇ ਨਾਲ ਹੀ ਕੋਲੈਸਟ੍ਰਾਲ, ਕੈਲੋਰੀ, ਪ੍ਰੋਟੀਨ, ਕੈਲਸ਼ੀਅਮ ਅਤੇ ਹੋਰ ਜ਼ਰੂਰੀ ਪੋਸ਼ਕ ਤੱਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
ਸ਼ੈੱਫ ਨੀਨਾ ਨੇ ਕਿਹਾ ਕਿ “ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਭਾਰਤ ਅੰਤਰਰਾਸ਼ਟਰੀ ਬਾਜਰੇ ਦਾ ਸਾਲ ਮਨਾ ਰਿਹਾ ਹੈ। ਅਸੀਂ ਆਪਣੇ ਮੀਨੂ ਵਿੱਚ ਮੈਰੀਨੇਟਿਡ ਬਾਜਰੇ ਨੂੰ ਵੀ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਸਖਤ ਕਾਰਵਾਈ
ਵ੍ਹਾਈਟ ਹਾਊਸ ਦੀ ਸਾਬਕਾ ਕਿਊਰੇਟਰ ਬੈਟੀ ਮੋਨਕਮੈਨ ਨੇ ਦੱਸਿਆ ਕਿ ਸਟੇਟ ਡਿਨਰ ਦੌਰਾਨ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਗ੍ਰੈਮੀ ਐਵਾਰਡ ਜੇਤੂ ਜੋਸ਼ੂਆ ਬੈੱਲ ਪਰਫਾਰਮ ਕਰਨਗੇ। ਅਮਰੀਕੀ ਰਾਸ਼ਟਰਪਤੀ ਮਹਿਲ ਵਿਖੇ ਮਰੀਨ ਬੈਂਡ ਲਗਭਗ 200 ਸਾਲ ਪੁਰਾਣਾ ਹੈ। ਮੰਨਿਆ ਜਾਂਦਾ ਹੈ ਕਿ ਵ੍ਹਾਈਟ ਹਾਊਸ ਵਿਚ ਮਹਿਮਾਨਾਂ ਲਈ ਸੰਗੀਤ ਸਮਾਰੋਹ ਆਯੋਜਿਤ ਕਰਨ ਦੀ ਪਰੰਪਰਾ ਰਾਸ਼ਟਰਪਤੀ ਜੌਹਨ ਐਡਮਜ਼ ਦੇ ਸਮੇਂ ਤੋਂ ਹੈ।
ਵੀਡੀਓ ਲਈ ਕਲਿੱਕ ਕਰੋ -: