ਜ਼ੀਰਕਪੁਰ ਦੀ ਰਹਿਣ ਵਾਲੀ 11 ਸਾਲਾਂ ਮਾਨਿਆ ਚਮੋਲੀ ਨੇ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਵਿੱਚ 25 ਲੱਖ ਰੁਪਏ ਜਿੱਤੇ ਹਨ। ਉਹ ਜ਼ੀਰਕਪੁਰ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਹੈ। ਅਜੇ ਇਹ ਰਕਮ 25 ਲੱਖ ਪੁਆਇੰਟ ਦੇ ਰੂਪ ਵਿੱਚ ਹੈ ਅਤੇ ਜਦੋਂ ਮਾਨਿਆ 18 ਸਾਲ ਦੀ ਹੋ ਜਾਵੇਗੀ ਤਾਂ ਉਹ ਇਹ ਰਕਮ ਕੈਸ਼ ਕਰਵਾ ਸਕਦੀ ਹੈ।
ਮਾਨਿਆ ਨੇ ਕਿਹਾ ਕਿ ਉਸ ਦਾ ਕੇਬੀਸੀ ਵਿੱਚ ਬਹੁਤ ਵਧੀਆ ਤਜ਼ਰਹਾ ਰਿਹਾ ਹੈ। ਏਬੀ ਸਰ (ਅਮਿਤਾਭ ਬੱਚਨ) ਇੱਕ ਡਾਊਨ ਟੂ ਅਰਥ ਵਿਅਕਤੀ ਹਨ।
ਜਾਣਕਾਰੀ ਮੁਤਾਬਕ ਮਾਨਿਆ ਜੀਕੇ ਓਲੰਪੀਆਡ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੇ ਇੰਟਰ-ਸਕੂਲ ਡੇਕਲਾਮੇਸ਼ਨ ਮੁਕਾਬਲੇ ਵਿੱਚ ਵੀ ਪਹਿਲਾ ਇਨਾਮ ਜਿੱਤਿਆ ਹੈ। ਮਾਨਿਆ ਪੜ੍ਹਾਈ ਦੇ ਨਾਲ-ਨਾਲ ਹੋਰ ਐਕਟੀਵਿਟੀਦਡ ਵਿੱਚ ਵੀ ਅੱਗੇ ਹੈ। ਉਹ ਗਾਉਂਦੀ ਵੀ ਹੈ ਅਤੇ ਡਾਂਸ ਦੀ ਵੀ ਸ਼ੌਕੀਨ ਹੈ।
ਮਾਨਿਆ ਨੇ ਦੱਸਿਆ ਕਿ ਸ਼ੋਅ ਵਿਚਾਲੇ ਬ੍ਰੇਕ ਦੌਰਾਨ ਉਹ ਦਰਸ਼ਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਦੇ ਹਨ। ਅਮਿਤਾਭ ਬੱਚਨ ਹੌਟ ਸੀਟ ‘ਤੇ ਬੈਠੇ ਵਿਅਕਤੀ ਨੂੰ ਇੰਨਾ ਕੰਫਰਟੇਬਲ ਬਣਾ ਦਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਾਹਮਣੇ ਸਿਰਫ ਉਨ੍ਹਾਂ ਦੇ ਰਿਸ਼ਤੇਦਾਰ ਹੀ ਬੈਠੇ ਹਨ ਅਤੇ ਤੁਸੀਂ ਡਰਾਇੰਗ ਰੂਮ ਵਿਚ ਹੀ ਉਸ ਨਾਲ ਗੱਲ ਕਰ ਰਹੇ ਹੋ। ਦੂਜੇ ਪਾਸੇ ਮਾਨਿਆ ਦਾ ਕਹਿਣਾ ਹੈ ਕਿ ਉਹ ਅਤੇ ਅਮਿਤਾਭ ਬੱਚਨ ਦੋਵੇਂ ਕੁੱਤਿਆਂ ਦੇ ਬਹੁਤ ਸ਼ੌਕੀਨ ਹਨ।
ਇਹ ਵੀ ਪੜ੍ਹੋ : ‘ਕੋਹਲੀ ਵੀ ਹਰ ਮੈਚ ‘ਚ ਸੈਂਕੜਾ ਨਹੀਂ ਲਾਉਂਦਾ’, ਗੁਜਰਾਤ ਚੋਣਾਂ ‘ਚ ‘ਆਪ’ ਦੀ ਹਾਰ ‘ਤੇ ਬੋਲੇ CM ਮਾਨ
ਮਾਨਿਆ ਮੁਤਾਬਕ ਉਹ ਆਰਮੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਸਾਲ 2017 ‘ਚ ਮਾਨਿਆ ਦੀ ਮਾਂ ਅਰਚਨਾ ਚਮੋਲੀ ਨੇ ਵੀ ਕੌਨ ਬਣੇਗਾ ਕਰੋੜਪਤੀ ਲਈ ਕੁਆਲੀਫਾਈ ਕੀਤਾ ਸੀ ਪਰ ਹੌਟ ਸੀਟ ‘ਤੇ ਨਹੀਂ ਪਹੁੰਚ ਸਕੀ ਸੀ। ਮਾਨਿਆ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ, ਅਖਬਾਰ ਪੜ੍ਹਨਾ ਅਤੇ ਬੈਡਮਿੰਟਨ ਖੇਡਣਾ ਪਸੰਦ ਹੈ।
ਜਾਣਕਾਰੀ ਮੁਤਾਬਕ ਪ੍ਰੀ-ਸ਼ੂਟ ਲਈ ਕੇਬੀਸੀ ਦੀ ਟੀਮ ਜ਼ੀਰਕਪੁਰ ਦੇ ਸਬੰਧਤ ਪ੍ਰਾਈਵੇਟ ਸਕੂਲ ਅਤੇ ਮਾਨਿਆ ਦੇ ਘਰ ਜ਼ੀਰਕਪੁਰ ਵੀ ਪਹੁੰਚੀ ਸੀ। ਜ਼ੀਰਕਪੁਰ ਦੇ ਸਕੂਲ ਜਿਥੇ ਮਾਨਿਆ ਪੜ੍ਹਦੀ ਹੈ, ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਹੈ। ਮਾਨਿਆ ਕੇਜੀ ਤੋਂ ਅੱਗੇ ਇਸ ਸਕੂਲ ਵਿੱਚ ਪੜ੍ਹ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: