ਪਾਕਿਸਤਾਨ ਵਿਚ ਊਰਜਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।ਆਰਥਿਕ ਸੰਕਟ ਦੇ ਨਾਲ-ਨਾਲ ਭਾਰਤ ਦਾ ਗੁਆਂਢੀ ਦੇਸ਼ ਹੁਣ ਬਿਜਲੀ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਲਗਾਤਾਰ ਵਧਦੇ ਊਰਜਾ ਸੰਕਟ ‘ਤੇ ਲਗਾਮ ਲਗਾਉਣ ਲਈ ਸਰਕਾਰ ਨੇ ਊਰਜਾ ਸੰਭਾਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਮੁਤਾਬਕ ਹੁਣ ਦੇਸ਼ ‘ਚ ਬਾਜ਼ਾਰ ਰਾਤ 8:30 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ ਅਤੇ ਮੈਰਿਜ ਹਾਲ ਵੀ ਰਾਤ 10 ਵਜੇ ਤੱਕ ਖੁੱਲ੍ਹੇ ਰੱਖੇ ਜਾ ਸਕਦੇ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਹੋਰ ਕੈਬਨਿਟ ਮੰਤਰੀਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਹੁਣ ਪਾਕਿਸਤਾਨ ਵਿਚ ਸਾਰੇ ਲੋਕਾਂ ਨੂੰ ਬਾਜ਼ਾਰ ਦਾ ਕੰਮ ਸ਼ਾਮ ਖਤਮ ਹੋਣ ਤੋਂ ਪਹਿਲਾਂ ਨਿਪਟਾ ਲੈਣਾ ਹੋਵੇਗਾ, ਉਥੇ ਵਿਆਹ ਵੀ ਹੁਣ ਰਾਤ ਹੋਣ ਤੋਂ ਪਹਿਲਾਂ ਕਰਨਾ ਜ਼ਰੂਰੀ ਹੋਵੇਗੀ। ਸਰਕਾਰ ਨੇ ਅਜਿਹਾ ਫੈਸਲਾ ਬਿਜਲੀ ਬਚਾਉਣ ਲਈ ਲਿਆ ਗਿਆ ਹੈ। ਪਾਕਿਸਤਾਨ ਮੌਜੂਦਾ ਸਮੇਂ ਵਿਚ ਬਿਜਲੀ ਸੰਕਟ ਨਾਲ ਘਿਰਿਆ ਹੋਇਆ ਹੈ। ਦੇਸ਼ ਊਰਜਾ ਸੰਕਟ ਤੇ ਉੱਚ ਪੱਧਰ ‘ਤੇ ਮੁਦਰਾਸਫੀਤੀ ਦਾ ਸਾਹਮਣਾ ਕਰ ਰਿਹਾ ਹੈ। ਰੂਸ-ਯੂਕਰੇਨ ਯੁੱਧ ਤੇ ਜੂਨ ਵਿਚ ਦੇਸ਼ ਵਿਚ ਆਏ ਹੜ੍ਹ ਨੇ ਪਾਕਿਸਤਾਨ ਵਿਚ ਊਰਜਾ ਸੰਕਟ ਨੂੰ ਹੋਰ ਵਧਾ ਦਿੱਤਾ ਹੈ।
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਰੇ ਸੰਘੀ ਸਰਕਾਰੀ ਵਿਭਾਗਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਬਿਜਲੀ ਦੇ ਇਸਤੇਮਾਲ ਨੂੰ 30 ਫੀਸਦੀ ਤੱਕ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਪੀਐੱਮ ਸ਼ਰੀਫ ਨੇ ਦਫਤਰਾਂ ਵਿਚ ਬਿਜਲੀ ਬਚਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਨਵੀਂ ਯੋਜਨਾ ਨੂੰ ਅਜਿਹੇ ਸਮੇਂ ਮਨਜ਼ੂਰੀ ਮਿਲੀ ਹੈ ਜਦੋਂ ਕਈ ਮਾਹਿਰਾਂ ਨੇ ਪਾਕਿਸਾਤਨ ਦੇ ਦੀਵਾਲੀਆ ਹੋਣ ਦੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਇਹ ਵੀ ਪੜ੍ਹੋ : ਪਤਨੀ ਦਾ ਗਲਾ ਦਬਾ ਕੇ ਕੀਤੀ ਹੱਤਿਆ, ਫਿਰ ਤੀਜੀ ਮੰਜ਼ਿਲ ਤੋਂ ਸੁੱਟਿਆ, 10 ਸਾਲਾ ਧੀ ਨੇ ਖੋਲ੍ਹਿਆ ਰਾਜ਼
ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਰਾਸ਼ਟਰ ਵਿਆਪੀ ਯੋਜਨਾ ਨੂੰ ਲਾਗੂ ਕਰਨ ਲਈ ਸੂਬਿਆਂ ਨਾਲ ਸੰਪਰਕ ਕਰੇਗੀ। ਪਾਕਿਸਤਾਨ ਵਿਚ ਊਰਜਾ ਬਚਾਉਣ ਵਾਲੇ ਪੰਖਿਆਂ ਤੇ ਬਲੱਬਾਂ ਨੂੰ ਜਲਦ ਹੀ ਬਾਜ਼ਾਰ ਵਿਚ ਉਤਾਰਿਆ ਜਾਵੇਗਾ ਜੋ ਦੇਸ਼ ਦੇ 38 ਅਰਬ ਰੁਪਏ ਬਚਾ ਸਕਦੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਪੈਟਰੋਲ ਦੀ ਖਪਤ ਨੂੰ ਘੱਟ ਕਰਨ ਲਈ ਇਲੈਕਟ੍ਰਿਕ ਬਾਈਕ ਨੂੰ ਲਿਆਂਦਾ ਜਾਵੇਗਾ ਜੋ ਰਵਾਇਤੀ ਮੋਟਰਸਾਈਕਲਾਂ ਦੀ ਜਗ੍ਹਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: