ਸਮਲਿੰਗੀ ਵਿਆਹ ਬਾਰੇ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਪਰ ਇਹ ਮਾਮਲਾ ਕੁਝ ਹੱਟ ਕੇ ਹੈ, ਜਿਥੇ ਦੋ ਵਿਆਹੀਆਂ ਹੋਈਆਂ ਬੱਚਿਆਂ ਵਾਲੀਆਂ ਔਰਤਾਂ ਨੇ ਆਪਣੇ ਪਤੀਆਂ ਨੂੰ ਛੱਡ ਕੇ ਵਿਆਹ ਕਰਵਾ ਲਿਆ।
ਮਾਮਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਹੈ। ਇਹ ਦੋਵੇਂ ਔਰਤਾਂ ਪਤੀ-ਪਤਨੀ ਬਣ ਕੇ ਰਹਿ ਰਹੀਆਂ ਸਨ, ਜਦਕਿ ਇਨ੍ਹਾਂ ਦੇ ਬੱਚੇ ਵੀ ਹਨ। ਇੱਕ ਔਰਤ ਨੇਪਾਲੀ ਹੈ, ਜੋ ਸ਼ਿਮਲਾ ਰਹਿੰਦੀ ਹੈ। ਦੂਜੀ ਔਰਤ ਭੋਪਾਲ ਦੀ ਹੈ। ਇਹ ਮਾਮਲਾ ਨੇਪਾਲੀ ਸੰਗਠਨ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਭੋਪਾਲ ਪੁਲਿਸ ਦੀ ਮਦਦ ਮੰਗੀ। ਇਸ ਪਿੱਛੋਂ ਭੋਪਾਲ ਪੁਲਿਸ ਨੇ ਦੋਵਾਂ ਦੀ ਕਾਊਂਸਲਿੰਗ ਕਰਵਾਈ ਤੇ ਮਾਮਲਾ ਸੁਲਝਾਇਆ।
ਇਹ ਅਜੀਬੋ-ਗਰੀਬ ਪ੍ਰੇਮ ਕਹਾਣੀ ਸ਼ਿਮਲਾ ਤੋਂ ਸ਼ੁਰੂ ਹੋਈ। ਸ਼ਿਮਲਾ ਦੀ ਔਰਤ ਦੀ ਫੇਸਬੁੱਕ ਰਾਹੀਂ ਭੋਪਾਲ ਵਿੱਚ ਰਹਿਣ ਵਾਲੀ ਇੱਕ ਔਰਤ ਨਾਲ ਦੋਸਤੀ ਹੋਈ। ਇਹ ਦੋਸਤੀ ਇੰਨੀ ਅੱਗੇ ਵਧੀ ਕਿ ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ। ਇਸ ਪਿੱਛੋਂ ਸ਼ਿਮਲਾ ਦੀ ਔਰਤ ਭੋਪਾਲ ਵਿੱਚ ਰਹਿਣ ਵਾਲੀ ਔਰਤ ਨੂੰ ਮਿਲਣ ਆਈ ਤੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਫਿਰ ਦੋਵਾਂ ਨੇ ਗਾਜ਼ੀਆਬਾਦ ਵਿੱਚ ਵਿਆਹ ਕਰ ਲਿਆ।
ਜਾਣਕਾਰੀ ਮੁਤਾਬਕ ਨੇਪਾਲੀ ਔਰਤ ਦੇ ਦੋ ਬੱਚੇ ਹਨ, ਜਦਕਿ ਭੋਪਾਲ ਵਿੱਚ ਰਹਿਣ ਵਾਲੀ ਔਰਤ ਦਾ ਇੱਕ ਬੱਚਾ ਹੈ। ਭੋਪਾਲ ਵਿੱਚ ਰਹਿਣ ਵਾਲੀ ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ, ਜਦਕਿ ਸ਼ਿਮਲਾ ਵਿੱਚ ਰਹਿਣ ਵਾਲੀ ਔਰਤ ਆਪਣੇ ਪਤੀ ਨੂੰ ਛੱਡ ਕੇ ਆਈ ਸੀ। ਸ਼ਿਮਲਾ ਵਿੱਚ ਔਰਤ ਦੇ ਪਤੀ ਨੇ ਪਤਨੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੂਜੇ ਪਾਸੇ ਜਦੋਂ ਇਸ ਗੱਲ ਬਾਰੇ ਨੇਪਾਲੀ ਸੰਗਠਨ ਨੂੰ ਪਤਾ ਲੱਗਾ ਤਾਂ ਹੰਗਾਮਾ ਮਚ ਗਿਆ। ਸੰਗਠਨ ਨੇ ਇਸ ਮਾਮਲੇ ਵਿੱਚ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਮਹਿਲਾ ਕ੍ਰਾਈਮ ਬ੍ਰਾਂਚ ਦੇਖਣ ਵਾਲੀ ਏਡੀਸੀਪੀ ਰਿਚਾ ਚੌਬੇ ਨੂੰ ਸਾਰੀ ਗੱਲ ਦੱਸੀ। ਜੌਬੇ ਨੇ ਮਾਮਲੇ ਦੀ ਗੰਭੀਰਤਾ ਵੇਖ ਤੁਰੰਤ ਕਾਰਵਾਈ ਕੀਤੀ। ਪਤਾ ਲੱਗਾ ਕਿ ਨੇਪਾਲੀ ਔਰਤ ਨਿਸ਼ਾਤਪੁਰਾ ਥਾਣਾ ਇਲਾਕੇ ਵਿੱਚ ਰਹਿ ਰਹੀ ਹੈ। ਇਸ ਵਿਚਾਲੇ ਔਰਤ ਦਾ ਪਤੀ ਵੀ ਨੇਪਾਲੀ ਸੰਗਠਨ ਰਾਹੀਂ ਸ਼ਿਮਲਾ ਤੋਂ ਭੋਪਾਲ ਆ ਗਿਆ।
ਗੋਵਿੰਦਪੁਰਾ ਥਾਣੇ ਵਿੱਚ ਊਰਜਾ ਡੈਸਕ ਰਾਹੀਂ ਦੋਵਾਂ ਦੀ ਕਾਊਂਸਲਿੰਗ ਕਰਵਾਈ ਗਈ। ਦੋਵਾਂ ਨੂੰ ਇਕੱਠੇ ਹਿੰਦਿਆਂ ਡੇਢ ਮਹੀਨਾ ਹੋ ਗਿਆ ਸੀ ਤੇ ਆਪਣੀ ਮਰਜ਼ੀ ਨਾਲ ਇਕੱਠੀਆਂ ਰਹਿ ਰਹੀਆਂ ਸਨ। ਕਾਊਂਸਲਿੰਗ ਪਿੱਛੋਂ ਸ਼ਿਮਲਾ ਵਾਲੀ ਔਰਤ ਆਪਣੇ ਪਤੀ ਨਾਲ ਰਹਿਣ ਲਈ ਤਿਆਰ ਹੋ ਗਈ ਤੇ ਪੁਲਿਸ ਨੇ ਭੋਪਾਲ ਦੀ ਦੂਜੀ ਔਰਤ ਵੀ ਉਥੋਂ ਚਲੀ ਗਈ।