ਲੁਧਿਆਣਾ : ਬੁੱਢਾ ਦਰਿਆ ਕਾਇਕਲਪਾ ਪ੍ਰਾਜੈਕਟ ਦੇ ਅਧੀਨ ਇੱਕ ਪਾਸੇ ਸ਼ਹਿਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਐਤਵਾਰ ਨੂੰ ਬੁੱਢਾ ਦਰਿਆ ਵਿੱਚ ਨੀਲਾਂ ਨੇੜੇ ਸਰਹਿੰਦ ਨਹਿਰ ਵਿੱਚੋਂ 200 ਕਿਊਸਿਕ ਪਾਣੀ ਛੱਡਿਆ ਗਿਆ। ਪਾਣੀ ਛੱਡਣ ਸਮੇਂ ਮੇਅਰ ਬਲਕਾਰ ਸਿੰਘ ਸੰਧੂ ਅਤੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੌਜੂਦ ਸਨ।
ਦਰਅਸਲ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਦੀ ਵਿੱਚ ਪਾਣੀ ਛੱਡਣ ਦਾ ਉਦਘਾਟਨ ਕਰਨਾ ਸੀ। ਪਰ ਦੋਵੇਂ ਮੰਤਰੀ ਨਹੀਂ ਪਹੁੰਚ ਸਕੇ, ਜਿਸ ਤੋਂ ਬਾਅਦ ਮੇਅਰ ਬਲਕਾਰ ਸਿੰਘ ਸੰਧੂ ਅਤੇ ਵਿਧਾਇਕ ਨੇ ਨਦੀ ਵਿੱਚ ਪਾਣੀ ਛੱਡ ਦਿੱਤਾ। ਨਦੀ ਵਿੱਚ ਪਾਣੀ ਛੱਡਣ ਨਾਲ ਪ੍ਰਦੂਸ਼ਣ ਦਾ ਪੱਧਰ ਘੱਟ ਜਾਵੇਗਾ। ਨਹਿਰੀ ਵਿਭਾਗ ਨੇ ਸ਼ੀਟ ਪਾਈਲਿੰਗ ਟੈਕਨਾਲੋਜੀ ਰਾਹੀਂ 9.80 ਕਰੋੜ ਰੁਪਏ ਖਰਚ ਕਰਕੇ ਦਰਿਆ ਵਿੱਚ ਪਾਣੀ ਛੱਡਿਆ।
ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਬੁੱਢਾ ਦਰਿਆ ਕਾਇਆਕਲਪ ਪ੍ਰਾਜੈਕਟ ‘ਤੇ ਪੰਜਾਬ ਸਰਕਾਰ 650 ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਪ੍ਰੋਜੈਕਟ ਦਾ ਇੱਕ ਹਿੱਸਾ ਨਦੀ ਵਿੱਚ ਸਾਫ਼ ਪਾਣੀ ਛੱਡਣ ਦਾ ਵੀ ਸੀ। ਉਨ੍ਹਾਂ ਕਿਹਾ ਕਿ 200 ਕਿਊਸਿਕ ਪਾਣੀ ਆਉਣ ਨਾਲ ਨਦੀ ਦੇ ਗੰਦੇ ਪਾਣੀ ਦਾ ਬੀਓਡੀ ਲੈਵਲ ਘੱਟ ਜਾਵੇਗਾ।
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਦੇ ਕੋਲ ਸੁਖਨਾ ਝੀਲ ਦੇ ਪਾਣੀ ਦਾ ਪੱਧਰ- ਤੀਜੀ ਵਾਰ ਖੁੱਲ੍ਹ ਸਕਦੇ ਹਨ ਫਲੱਡ ਗੇਟ
ਦਸੰਬਰ 2022 ਤੱਕ ਐਸਟੀਪੀ ਬਣ ਜਾਣਗੇ ਅਤੇ ਇਸ ਤੋਂ ਪਹਿਲਾਂ ਦੋਵੇਂ ਸੀਈਟੀਪੀ ਵੀ ਤਿਆਰ ਹੋ ਜਾਣਗੇ। ਉਸ ਤੋਂ ਬਾਅਦ ਨਦੀ ਇਕ ਵਾਰ ਫਿਰ ਪੁਰਾਣੇ ਰੰਗ ਵਿਚ ਆ ਜਾਵੇਗੀ ਅਤੇ ਇਸ ਵਿਚ ਸਾਫ ਪਾਣੀ ਦਿਖਾਈ ਦੇਵੇਗਾ। ਮੇਅਰ ਨੇ ਕਿਹਾ ਕਿ ਨਹਿਰ ਤੋਂ ਬੁੱਢਾ ਦਰਿਆ ਵਿੱਚ ਪਾਣੀ ਛੱਡਣ ਲਈ ਪਿੰਡਾਂ ਦੀਆਂ ਸੜਕਾਂ ‘ਤੇ ਪੁਲ ਬਣਾਏ ਗਏ ਹਨ।