ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਜਾਰੀ ਹੈ। ਅੱਜ ਹਮਲੇ ਦਾ 14ਵਾਂ ਦਿਨ ਹੈ। ਇਨ੍ਹਾਂ ਸਭ ਤੇ ਦਰਮਿਆਨ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ। ਹੁਣ ਮੈਕਡਾਨਲਸ, ਸਟਾਰਬਕਸ, ਕੋਕਾ ਕੋਲਾ, ਪੈਪਸੀ ਨੇ ਐਲਾਨ ਕੀਤਾ ਹੈ ਕਿ ਉਹ ਰੂਸ ‘ਚ ਆਪਣੇ ਵਪਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਰਹੇ ਹਨ।
ਮੈਕਡੀ ਅਤੇ ਸਟਾਰਬਕਸ ਨੇ ਰੂਸ ਵਿਚ ਆਪਣੇ ਸਾਰੇ ਕੈਫੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੋਕਾ-ਕੋਲਾ ਨੇ ਕਿਹਾ ਕਿ ਉਹ ਰੂਸ ‘ਚ ਆਪਣੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਰਹੀ ਹੈ। ਮੈਕਡੀ ਨੇ ਕਿਹਾ ਕਿ ਉਹ ਰੂਸ ਵਿਚ ਆਪਣੇ ਸਾਰੇ 850 ਸਟੋਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦੇਵੇਗੀ ਪਰ ਰੂਸ ‘ਚ ਆਪਣੇ 62,000 ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗੀ।
ਪਿਛਲੇ ਦਿਨੀਂ ਸਟਾਰਬਕਸ ਨੇ ਕਿਹਾ ਸੀ ਕਿ ਉਹ ਆਪਣੇ 130 ਰੂਸੀ ਸਟੋਰਾਂ ਤੋਂ ਯੂਕਰੇਨ ‘ਚ ਮਨੁੱਖੀ ਰਾਹਤ ਕੋਸ਼ਿਸ਼ਾਂ ਲਈ ਦਾਨ ਕਰ ਰਿਹਾ ਸੀ ਪਰ ਮੰਗਲਵਾਰ ਨੂੰ ਕੰਪਨੀ ਨੇ ਆਪਣਾ ਰੁਖ਼ ਬਦਲ ਦਿੱਤਾ ਤੇ ਕਿਹਾ ਕਿ ਉਹ ਉਨ੍ਹਾਂ ਸਟੋਰਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕੋਕਾ ਕੋਲਾ ਕੰਪਨੀ ਨੇ ਐਲਾਨ ਕੀਤਾ ਕਿ ਉਹ ਰੂਸ ਵਿਚ ਆਪਣੇ ਕਾਰੋਬਾਰ ਨੂੰ ਬੰਦ ਕਰ ਰਹੀ ਹੈ। ਕੋਕ ਦੇ ਭਾਈਵਾਲ, ਸਵਿਟਜ਼ਰਲੈਂਡ ਸਥਿਤ ਕੋਕਾ ਕੋਲਾ ਹੇਲੇਨਿਕ ਬਾਟਲਿੰਗ ਕੰਪਨੀ ਕੋਲ ਰੂਸ ‘ਚ 10 ਬਾਟਲਿੰਗ ਪਲਾਂਟ ਹਨ, ਜੋ ਇਸ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਕੋਕਾ ਕੋਲਾ ਹੇਲੇਨਿਕ ਬਾਟਲਿੰਗ ਕੰਪਨੀ ‘ਚ ਕੋਕ ਦੀ 21 ਫੀਸਦੀ ਹਿੱਸੇਦਾਰੀ ਹੈ। ਪੈਪਸੀਕੋ ਨੇ ਕਿਹਾ ਕਿ ਉਹ ਰੂਸ ਵਿਚ ਵਿਚ ਆਪਣੇ ਸਾਰੇ ਵਿਗਿਆਪਨ ਅਤੇ ਆਪਣੇ ਪੀਣ ਵਾਲੇ ਬ੍ਰਾਂਡ ਦੀ ਵਿਕਰੀ ਨੂੰ ਰੋਕ ਰਹੀ ਹੈ। ਹਾਲਾਂਕਿ ਇਸ ਨੇ ਦੁੱਧ ਅਤੇ ਬੇਬੀ ਫੂਡ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।