ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਅੱਜ ਸ਼ਾਮ ਕਰੀਬ 5 ਵਜੇ ਉਪਰਾਸ਼ਟਰਪਤੀ ਜਗਦੀਪ ਧਨਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਵੇਗੀ। ਇਹ ਮੀਟਿੰਗ ਨਿਊ ਚੰਡੀਗੜ੍ਹ ਮੋਹਾਲੀ ਸਥਿਤ ਸਿਸਵਾਂ ਪਿੰਡ ਵਿੱਚ ਹੋਵੇਗੀ। ਪਿੰਡ ਵਿੱਚ ਮੋਹਿੰਦਰ ਬਾਗ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ, ਜਿਥੇ ਚਾਹ ਨਾਸ਼ਤੇ ‘ਤੇ ਦੋਵੇਂ ਚਰਚਾ ਕਰਨਗੇ।
ਉਪ ਰਾਸ਼ਟਰਪਤੀ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਏ ਹਨ। ਉਪਰਾਸ਼ਟਰਪਤੀ ਕਰੀਬ 45 ਮਿੰਟ ਫਾਰਮ ਹਾਊਸ ‘ਚ ਰੁਕਣਗੇ ਅਤੇ ਸ਼ਾਮ ਕਰੀਬ 6 ਵਜੇ ਉਨ੍ਹਾਂ ਦਾ ਕਾਫਲਾ ਸਿਸਵਾਂ ਤੋਂ ਟੈਕਨੀਕਲ ਏਅਰਪੋਰਟ ਲਈ ਰਵਾਨਾ ਹੋ ਜਾਏਗਾ। ਇਸ ਦੌਰਾਨ ਚੰਡੀਗੜ੍ਹ ਤੋਂ ਸਿਸਵਾਂ ਜਾਣ ਵਾਲੀ ਸੜਕ ਬੰਦ ਰਹੇਗੀ।
ਦੱਸ ਦੇਈਏ ਕਿ ਪੀਯੂ ਦੇ 70ਵੇਂ ਦੀਕਸ਼ਾ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਆਈ। ਪਹਿਲੀ ਵਾਰ ਪੀਯੂ ਚਾਂਸਲ ਕਰੀਬ ਸੱਤ ਘੰਟੇ ਤੱਕ ਪੀਯੂ ਕੈਂਪਸ ਵਿੱਚ ਰਹੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਪੀ.ਐੱਚ.ਡੀ. ਡਿਗਰੀ ਮਿਲੀ। ਸੁਧਾ ਮੂਰਤੀ ਨੂੰ ਸਾਹਿਤ ਤੇ ਰੰਜਨ ਗੋਗੋਈ ਨੂੰ ਕਾਨੂੰਨ ਦੀ ਮਾਨਦ ਉਪਾਧੀ ਨਾਲ ਸਨਮਾਨਤ ਕੀਤਾ ਗਿਆ । ਨੀਰਜ ਚੋਪੜਾ, ਸੁਧਾ ਮੂਰਤੀ, ਇਰਸ਼ਾਦ ਕਾਮਿਲ ਵਰਗੀਆਂ ਹਸਤੀਆਂ ਨੂੰ ਵੀ ਪੰਜਾਬ ਯੂਨੀਵਰਸਿਟੀ ਵਿੱਚ ਰਤਨ ਨਾਲ ਨਵਾਜਿਆ ਗਿਆ।
ਇਹ ਵੀ ਪੜ੍ਹੋ : ਨਹੀਂ ਰਹੇ ਕੌਮਾਂਤਰੀ ਬਾਸਕਟਬਾਲ ਖਿਡਾਰਣ ਕਿਰਨ ਅਜੀਤ ਪਾਲ ਸਿੰਘ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ
ਪੀਯੂ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਸਣੇ ਪੰਜਾਬ ਹਰਿਆਣਾ ਦੇ ਰਾਜਪਾਲ ਤੇ ਕਈ ਹੋਰ ਮਸ਼ਹੂਰ ਬਸਤੀਆਂ ਪਹੁੰਚੀਆਂ।
ਵੀਡੀਓ ਲਈ ਕਲਿੱਕ ਕਰੋ -: