ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕਿਸਾਨ ਯੂਨੀਅਨਾਂ ਵਿਚਾਲੇ ਅੱਜ ਮੀਟਿੰਗ ਹੋਈ। ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਵਿਚ ਮਾਨ ਸਰਕਾਰ ਕਿਸਾਨਾਂ ਅੱਗੇ ਝੁਕ ਗਈ ਹੈ। ਮਾਨ ਸਰਕਾਰ ਨੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਤਰੀਕ ਨੂੰ ਇੱਕ ਮਹੀਨਾ ਅੱਗੇ ਵਧਾ ਦਿੱਤਾ ਹੈ ਯਾਨੀ 31 ਮਈ ਤੋਂ ਵਧਾ ਕੇ 30 ਜੂਨ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸੇ ਵੀ ਨਾਜਾਇਜ਼ ਕਬਜ਼ੇ ਨੂੰ ਹਟਾਉਣ ਤੋਂ ਪਹਿਲਾਂ 15 ਦਿਨ ਦਾ ਨੋਟਿਸ ਦੇਣਾ ਹੋਵੇਗਾ।
ਇਸ ਤੋਂ ਪਹਿਲਾਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖੁਦ ਪੁਲਿਸ ਫੋਰਸ ਨਾਲ ਤੁਰੰਤ ਕਬਜ਼ਾ ਲੈ ਰਹੇ ਸਨ। ਇਸ ਲਈ ਸਰਕਾਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਕਿਸਾਨਾਂ ਦੇ ਤਿੰਨ ਮੈਂਬਰ ਕਿਸਾਨ, 3 ਮੈਂਬਰ ਅਫਸਰ ਤੇ ਇੱਕ ਮੈਂਬਰ ਰੈਵੇਨਿਊ ਵਿਭਾਗ ਦਾ ਹੋਵੇਗਾ। ਇਸ ਵਿਚ ਵਕੀਲ ਵੀ ਸ਼ਾਮਲ ਹੋਣਗੇ। ਇਹ ਕਮੇਟੀ ਦੇਖੇਗੀ ਕਿਹੜੀ ਜ਼ਮੀਨ ਨੂੰ ਕਬਜ਼ੇ ਛੁਡਾਉਣੇ ਹਨ। ਇਹ ਕਮੇਟੀ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ।
ਇਹ ਵੀ ਪੜ੍ਹੋ : CM ਮਾਨ ਨੇ 30 ਮਈ ਨੂੰ ਸੱਦੀ ਕੈਬਨਿਟ ਦੀ ਅਗਲੀ ਬੈਠਕ, ਲੱਗ ਸਕਦੀ ਵੱਡੇ ਫੈਸਲਿਆਂ ‘ਤੇ ਮੋਹਰ
ਕਿਸਾਨ ਨੇਤਾ ਹਰਿੰਦਰ ਸਿੰਘ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਕਈ ਕਿਸਾਨ ਸਾਲਾਂ ਤੋਂ ਪੰਚਾਇਤੀ ਜ਼ਮੀਨ ‘ਤੇ ਖੇਤੀ ਕਰ ਰਹੇ ਹਨ ਤੇ ਕਈਆਂ ਨੇ ਘਰ ਵੀ ਬਣਾਏ ਹੋਏ ਹਨ। ਜੇਕਰ ਸਰਕਾਰ ਨੋਟਿਸ ਦਿੰਦੀ ਹੈ ਤਾਂ ਉਨ੍ਹਾਂ ਕੋਲ 15 ਦਿਨ ਦਾ ਸਮਾਂ ਹੋਵੇਗਾ। ਉਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਕੋਲ ਪੇਸ਼ ਹੋ ਕੇ ਮਾਲਕਾਨਾ ਹੱਕ ਦਾ ਦਾਅਵਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: