ਹਿਜਾਬ ਨੂੰ ਲੈ ਕੇ ਕਰਨਾਟਕ ਵਿੱਚ ਜਾਰੀ ਵਿਵਾਦ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ‘ਤੇ ਕਾਬਜ਼ ਬੀਜੇਪੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹ ਰਹੀਆਂ ਹਨ। ਇਸੇ ਵਿਚਾਲੇ ਪੀਡੀਪੀ ਮੁਖੀ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਬੀਜੇਪੀ ‘ਤੇ ਹਮਲਾ ਕੀਤਾ।
ਮਹਿਬੂਬਾ ਮੁਫਤੀ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਬੀਜੇਪੀ ਸਿਰਫ਼ ਹਿਜਾਬ ‘ਤੇ ਨਹੀਂ ਰੁਕੇਗੀ। ਉਹ ਮੁਸਲਮਾਨਾਂ ਦੀਆਂ ਤਮਾਮ ਨਿਸ਼ਾਨੀਆਂ ਖਤਮ ਕਰਨਾ ਚਾਹੁੰਦੇ ਹਨ। ਮਹਿਬੂਬਾ ਇਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਭਾਰਤੀ ਮੁਸਲਮਾਨਾਂ ਲਈ ਸਿਰਫ਼ ਭਾਰੀਤ ਹੋਣਾ ਹੀ ਕਾਫੀ ਨਹੀਂ ਹੈ, ਉਨ੍ਹਾਂ ਵੀ ਬੀਜੇਪੀ ਹੋਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸ਼੍ਰੀਨਗਰ ਵਿੱਚ ਐਤਵਾਰਨ ਨੂੰ ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਇੱਕ ਸਿਆਸੀ ਮਾਮਲਾ ਹੈ ਪਰ ਇਹ (ਬੀਜੇਪੀ) ਇਸ ਨੂੰ ਇੱਕ ਭਾਈਚਾਰੇ ਦਾ ਮਾਮਲਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਿਆਸੀ ਮਸਲਾ ਹੈ। ਧਾਰਾ 370 ਖਤਮ ਕਰਨ ਨਾਲ ਇਹ ਮਸਲਾ ਸੁਲਝਿਆ ਨਹੀਂ, ਸਗੋਂ ਹੋਰ ਪੇਚੀਦਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ੍ਹ ਇਸ ਨੂੰ ਲੈ ਕੇ ਪਾਕਿਸਤਾਨ ਨਾਲ ਗੱਲ ਕਰਨੀ ਪਏਗੀ। ਇਹ ਸਹੀ ਹੈ ਕਿ ਜਿੰਨਾ ਜਮੂ-ਕਸ਼ਮੀਰ ਵਿੱਚ ਮੁਸ਼ਕਲਾਂ ਤੇ ਖੂਨ ਵਹਿੰਦਾ ਹੈ ਓਨਾ ਬੀਜੇਪੀ ਨੂੰ ਫਾਇਦਾ ਹੁੰਦਾ ਹੈ।