ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਗੋਲੀ ਮਾਰਨ ਵਾਲਾ ਦੋਸ਼ੀ ਕੁਝ ਦਿਨ ਪਹਿਲਾਂ ਹੀ ਆਰਮਸ ਐਕਟ ਕੇਸ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਪਿੰਡ ਢਿੱਲਵਾਂ ਖੁਰਦ ਵਿੱਚ ਗਠਿਤ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਹੈਰੀ ਨੇ ਦੱਸਿਆ ਕਿ ਪੰਚਾਇਤ ਦੀ ਸਹਿਮਤੀ ‘ਤੇ ਪਿੰਡ ਦੇ ਨੌਜਵਾਨਾਂ ਨਸ਼ੇ ਤੋਂ ਬਚਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦਾ ਹਿੱਸਾ ਹਰਭਗਵਾਨ ਸਿੰਘ (30) ਵੀ ਸੀ। ਉਹ ਬਿਜਲੀ ਮਿਸਤਰੀ ਦਾ ਕੰਮ ਕਰਦਾ ਸੀ।
ਵੀਰਵਾਰ ਨੂੰ ਉਨ੍ਹਾਂ ਦੀ ਕਮੇਟੀ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਕੋਲ ਜਾ ਕੇ ਉਨ੍ਹਾਂ ਤੋਂ ਅਜਿਹਾ ਨਾ ਕਰਨ ਨੂੰ ਕਿਹਾ ਸੀ। ਪਿੰਡ ਦੇ ਦੂਜੇ ਨਸ਼ਾ ਤਸਕਰ ਤਾਂ ਮੰਨ ਗਏ, ਪਰ ਤਾਰਾ ਸਿੰਘ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਨਸ਼ਾ ਵੇਚਣ ਤੋਂ ਪਿੱਛੇ ਨਹੀਂ ਹਟੇਗਾ।
ਇਹ ਵੀ ਪੜ੍ਹੋ : ਬਠਿੰਡਾ ‘ਚ ਲੁਟੇਰੇ ਬੇਖੌਫ਼, ਔਰਤ ਤੋਂ ਬੱਚਾ ਖੋਹਣ ਦੀ ਕੋਸ਼ਿਸ਼, ਫੋਨ ਤੇ ਕੈਸ਼ ਲੁੱਟ ਕੇ ਭੱਜੇ
ਸ਼ੁੱਕਰਵਾਰ ਨੂੰ ਨਸ਼ਾ ਲੈ ਕੇ ਆਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਤਾਰਾ ਸਿੰਘ ਤੋਂ ਖਰੀਦਿਆਂ ਹੈ। ਤਾਰਾ ਸਿੰਘ ਨੂੰ ਫੋਨ ਆਇਆ ਕਿ ਕਮੇਟੀ ਦੇ ਲੋਕਾਂ ਨੇ ਉਸ ਦੇ ਗਾਹਕਾਂ ਨੂੰ ਫੜ ਲਿਆ ਹੈ। ਤਾਰਾ ਸਿੰਘ ਪਿੰਡ ਦੇ ਲੋਕਾਂ ਨੂੰਧਮਕੀ ਦੇਣ ਲੱਗਾ। ਉਹ ਆਪਣੇ ਨਾਲ ਔਰਤਾਂ ਨੂੰ ਵੀ ਲੈ ਕੇ ਪਹੁੰਚਿਆ ਅਤੇ ਹਰਭਗਵਾਨ ਸਿੰਘ ਨੂੰ ਗੋਲੀ ਮਾਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: