ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਫੌਜੀ ਸਾਥੀਆਂ ਨਾਲ ਸਮਾਂ ਬਿਤਾ ਰਹੇ ਹਨ।
ਕੈਪਟਨ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕੀਤਾ ਕਿ ਲਗਭਗ ਇੱਕ ਹਫਤੇ ਤੱਕ ਰਾਜਨੀਤੀ ਦੇ ਉਥਲ-ਪੁਥਲ ਵਿੱਚ ਰੁੱਝੇ ਰਹਿਣ ਤੋਂ ਬਾਅਦ, ਕੈਪਟਨ ਆਪਣੇ ਐਨਡੀਏ ਕੋਰਸ ਦੇ 47 ਸਾਥੀਆਂ ਨਾਲ ਯਾਦਗਾਰੀ ਸਮਾਂ ਬਿਤਾ ਰਹੇ ਹਨ।
ਉਹ 24 ਤੋਂ 27 ਸਤੰਬਰ ਤੱਕ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਹਨ। ਇਸਦੇ ਨਾਲ ਉਨ੍ਹਾਂ ਲਿਖਿਆ ਕਿ ਦਿਲ ਤੋਂ ਫੌਜੀ ਕੈਪਟਨ ਅਮਰਿੰਦਰ ਸਿੰਘ ਨੇ ਅਕਤੂਬਰ 2017 ਵਿੱਚ ਇੱਕ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ।
ਦੱਸਣਯੋਗ ਹੈ ਕਿ ਕਾਂਗਰਸ ਵਿੱਚ ਚੱਲ ਰਹੇ ਲੰਮੇ ਕਲੇਸ਼ ਤੋਂ ਬਾਅਦ ਅਖੀਰ ਪਿਛਲੇ ਹਫਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਕਿਆਸ ਲਾਏ ਜਾ ਰਹੇ ਹਨ ਕੈਪਟਨ 2022 ਦੀਆਂ ਚੋਣਾਂ ਵਿੱਚ ਮੁੜ ਐਂਟਰੀ ਮਾਰਨਗੇ। ਉਨ੍ਹਾਂ ਦੇ ਦਿੱਲੀ ਸਥਿਤ ਓਐਸਡੀ ਨਰਿੰਦਰ ਭਾਂਬਰੀ ਦੇ ਇੱਕ ਟਵੀਟ ਨੂੰ ਲੈ ਕੇ ਕਾਂਗਰਸ ਵਿੱਚ ਚਰਚਾ ਹੈ। ਭਾਂਬਰੀ ਨੇ ਟਵਿੱਟਰ ‘ਤੇ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ’ ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਕੈਪਟਨ 2022’।
ਇਹ ਵੀ ਪੜ੍ਹੋ : ਸਾਉਣੀ ਦੇ ਮਾਰਕੀਟਿੰਗ ਸੀਜ਼ਨ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕੇਂਦਰੀ ਸਕੱਤਰ ਨਾਲ ਮੁਲਾਕਾਤ, ਕੀਤੀ ਇਹ ਅਪੀਲ
ਭਾਂਬਰੀ ਨੇ ਬੁੱਧਵਾਰ ਸ਼ਾਮ ਨੂੰ ਹੀ ਇਹ ਟਵੀਟ ਕੀਤਾ ਸੀ ਅਤੇ ਫਿਰ ਥੋੜ੍ਹੀ ਦੇਰ ਬਾਅਦ, ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਧੂ ਦੇ ਵਿਰੁੱਧ ਇੱਕ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ।