ਅਮਰੀਕਾ ਦੇ ਟੈਕਸਾਸ ਸੂਬੇ ‘ਚ ਸਮੁੰਦਰੀ ਕੰਢੇ ‘ਤੇ ਲੱਖਾਂ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਮਾਮਲਾ ਕੁਇਟਾਨਾ ਬੀਚ ਦਾ ਹੈ। ਅਧਿਕਾਰੀਆਂ ਮੁਤਾਬਕ ਤਾਪਮਾਨ ਵਧਣ ਕਾਰਨ ਪਾਣੀ ‘ਚ ਦਮ ਘੁੱਟਣ ਕਾਰਨ ਇਨ੍ਹਾਂ ਮੱਛੀਆਂ ਦੀ ਮੌਤ ਹੋ ਗਈ। ਟੈਕਸਾਸ ‘ਚ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਮੁਤਾਬਕ ਗਰਮ ਪਾਣੀ ‘ਚ ਆਕਸੀਜਨ ਦੀ ਕਮੀ ਹੈ।
ਇਸ ਨਾਲ ਮੱਛੀਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਉਹ ਮਰ ਜਾਂਦੀਆਂ ਹਨ। ਇਸ ਪ੍ਰਕਿਰਿਆ ਕਾਰਨ ਮਰਨ ਵਾਲੀਆਂ ਜ਼ਿਆਦਾਤਰ ਮੱਛੀਆਂ ਮੈਨਹਾਡੇਨ ਪ੍ਰਜਾਤੀ ਦੀਆਂ ਹਨ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਨਿਊਯਾਰਕ ਪੋਸਟ ਮੁਤਾਬਕ ਗਰਮੀਆਂ ਵਿੱਚ ਇਨ੍ਹਾਂ ਮੱਛੀਆਂ ਦਾ ਮਰਨਾ ਆਮ ਗੱਲ ਹੈ। ਕੰਢੇ ਦੇ ਨੇੜੇ ਪਾਣੀ ਸਮੁੰਦਰ ਦੇ ਡੂੰਘੇ ਪਾਣੀ ਨਾਲੋਂ ਤੇਜ਼ੀ ਨਾਲ ਗਰਮ ਹੁੰਦਾ ਹੈ। ਕਈ ਵਾਰ ਮੱਛੀਆਂ ਕੰਢੇ ਦੇ ਨੇੜੇ ਪਾਣੀ ਵਿੱਚ ਫਸ ਜਾਂਦੀਆਂ ਹਨ ਅਤੇ ਵਾਪਸ ਨਹੀਂ ਆ ਸਕਦੀਆਂ।
ਇਹ ਵੀ ਪੜ੍ਹੋ : Meta ਲਿਆ ਰਿਹਾ Twitter ਵਰਗਾ ਐਪ, ਐਲਨ ਮਸਕ ਨੂੰ ਟੱਕਰ ਦੇਣ ਦੀ ਤਿਆਰੀ ‘ਚ ਜ਼ੁਕਰਬਰਗ!
ਮੱਛੀਆਂ ਦੇ ਮਰਨ ਤੋਂ ਪਹਿਲਾਂ ਉਹ ਪਾਣੀ ਦੇ ਉੱਪਰ ਆ ਕੇ ਆਕਸੀਜਨ ਲੈਣ ਦੀ ਕੋਸ਼ਿਸ਼ ਕਰਦੀਆਂ ਹਨ, ਜਦੋਂਕਿ ਕੁਝ ਠੰਢ ਲਈ ਪਹਾੜੀਆਂ ‘ਤੇ ਜਾਂਦੀਆਂ ਹਨ। ਸ਼ੁੱਕਰਵਾਰ ਤੋਂ ਟੈਕਸਾਸ ਦੇ ਸਮੁੰਦਰੀ ਕੰਢੇ ‘ਤੇ ਮਰੀਆਂ ਮੱਛੀਆਂ ਦਾ ਆਉਣਾ ਜਾਰੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਇਨ੍ਹਾਂ ਨੂੰ ਹਟਾ ਕੇ ਬੀਚ ਦੀ ਸਫਾਈ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: