ਸ਼੍ਰੀਲੰਕਾ ਅੱਜਕਲ੍ਹ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 1948 ਦੇ ਬਾਅਦ ਤੋਂ ਦੇਸ਼ ਦਾ ਇਹ ਸਭ ਤੋਂ ਖਰਾਬ ਸਮਾਂ ਹੈ। ਹਾਲ ਇਸ ਕਦਰ ਮਾੜਾ ਹੈ ਕਿ ਪ੍ਰਿਟਿੰਗ ਪੇਪਰ ਦੀ ਕਮੀ ਕਰਕੇ ਲੱਖਾਂ ਸਕੂਲੀ ਵਿਦਿਆਰਥੀਆਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਇਥੋਂ ਤੱਕ ਕਿ ਸ਼੍ਰੀਲੰਕਾ ਸਰਕਾਰ ਕੋਲ ਪੇਪਰ ਦਰਾਮਦ ਕਰਨ ਲਈ ਲੋੜੀਂਦਾ ਪੈਸਾ ਵੀ ਨਹੀਂ ਹੈ।
ਫਿਲਹਾਲ ਬੀਤੇ ਸੋਮਵਾਰ ਨੂੰ ਅਗਲੇ ਹਫ਼ਤੇ ਲਈ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇੱਕ ਨਿਊਜ਼ ਏਜੰਸੀ ਮੁਤਾਬਕ ਦੇਸ਼ ਦੇ ਪੱਛਮੀ ਸੂਬੇ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਟੈਸਟ ਨਹੀਂ ਕਰਵਾ ਸਕਦੇ ਕਿਉਂਕਿ ਪ੍ਰਿੰਟਰਸ ਲਈ ਜ਼ਰੂਰੀ ਕਾਗਜ਼ ਤੇ ਸਿਆਹੀ ਦਰਾਮਦ ਕਰਨ ਲਈ ਵਿਦੇਸ਼ੀ ਕਰੰਸੀ ਨਹੀਂ ਜੁਟਾ ਪਾ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਕਦਮ ਦੇਸ਼ ਦੇ 45 ਲੱਖ ਵਿਦਿਆਰਥੀਆਂ ਵਿੱਚੋਂ ਲਗਭਗ ਦੋ ਤਿਹਾਈ ਲਈ ਟੈਸਟ ਨੂੰ ਰੋਕ ਸਕਦਾ ਹੈ। ਸੈਸ਼ਨ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਭੇਜਣ ਲਈ ਟਰਮ ਟੈਸਟ ਇੱਕ ਮੁਲਾਂਕਣ ਪ੍ਰਕਿਰਿਆ ਦਾ ਹਿੱਸਾ ਹਨ।
ਇਸ ਸਾਲ ਸ਼੍ਰੀਲੰਕਾ ਦੇ ਉਪਰ ਲਗਭਗ 6.9 ਅਰਬ ਡਾਲਰ ਦਾ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਹੈ, ਪਰ ਫਰਵਰੀ ਦੇ ਅਖੀਰ ਤੱਕ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ 2.3 ਅਰਬ ਡਾਲਰ ਹੀ ਹੈ। ਇਸ ਕਰਕੇ ਹੋਰ ਜ਼ਰੂਰੀ ਚੀਜ਼ਾਂ ਨੂੰ ਖਰੀਦਣ ਲਈ ਸ਼੍ਰੀਲੰਕਾ ਦੇ ਕੋਲ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੈ। ਤੇਲ ਤੇ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦੁੱਧ ਪਾਊਡਰ, ਚੀਨੀ, ਦਾਲ ਤੇ ਚੌਲਾਂ ਦੇ ਰਾਸ਼ਨਿੰਗ ਲਈ ਵੀ ਲਾਈਨਾਂ ਲੱਗੀਆਂ ਹੋਈਆਂ ਹਨ। ਬਿਜਲੀ ਵਿੱਚ ਭਾਰੀ ਕਟੌਤੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਅਸਮਾਨ ਛੂਹੰਦੀਆਂ ਕੀਮਤਾਂ ਵਿਚਾਲੇ ਈਂਧਨ ਸੁਰੱਖਿਅਤ ਕਰਨ ਲਈ ਵੱਖ-ਵੱਖ ਕਤਾਰਾਂ ਵਿੱਚ ਖੜ੍ਹੇ ਹੋਣ ਦੌਰਾਨ ਐਤਵਾਰ ਨੂੰ ਦੋ ਲੋਕ ਬੇਹੋਸ਼ ਹੋ ਕੇ ਡਿੱਗ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਦੇਸ਼ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਹੋਈ ਸੀ ਤੇ ਦੋਵੇਂ ਹੀ ਬੰਦੇ ਬਜ਼ੁਰਗ ਸਨ।