ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਖਰੜ ਦੇ ਦੇਸੂਮਾਜਰਾ ਸਰਕਾਰੀ ਸਕੂਲ ਦੀ ਚੈਕਿੰਗ ਕੀਤੀ। ਇਸ ਦੌਰਾਨ ਸਕੂਲ ਦੇ ਕਈ ਕਲਾਸਰੂਮ ਵਿਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਮੁਸ਼ਕਲਾਂ ਮਿਲੀਆਂ।
ਸਿੱਖਿਆ ਮੰਤਰੀ ਬੈਂਸ ਨੇ ਦੌਰੇ ਦੇ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਟੀਚਰ ਸਖਤ ਮਿਹਨਤ ਕਰ ਰਹੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਗਰਾਊਂਡ ਵਿਜਟ ਕਰਨ ‘ਤੇ ਸਾਨੂੰ ਅਸਲੀਅਤ ਬਾਰੇ ਪਤਾ ਚੱਲੇਗਾ ਤੇ ਹੁਣ ਇਸ ਵਿਚ ਸੁਧਾਰ ਕੀਤਾ ਜਾਵੇਗਾ।
3 ਹਫਤੇ ਪਹਿਲਾਂ ਇਸੇ ਸਕੂਲ ਵਿਚ ਮੀਂਹ ਕਾਰਨ ਪਾਣੀ ਭਰ ਗਿਆ ਸੀ। ਕਲਾਸਰੂਮ ਤੋਂ ਲੈ ਕੇ ਆਫਿਸ ਅੰਦਰ ਪਾਣੀ ਜਮ੍ਹਾ ਹੋ ਗਿਆ। ਇਸ ਦੇ ਬਾਅਦ ਸਕੂਲ ਵਿਚ ਛੁੱਟੀ ਕਰਨੀ ਪਈ। ਮੰਤਰੀ ਬੈਂਸ ਨੇ ਤੁਰੰਤ ਉਥੇ ਅਧਿਕਾਰੀਆਂ ਨੂੰ ਭੇਜਿਆ। ਹਾਲਾਂਕਿ ਹੁਣ ਵੀ ਸਕੂਲ ਦੀ ਇਮਾਰਤ ਦੀ ਦੀਵਾਰ ਮੀਂਹ ਕਾਰਨ ਖਸਤਾ ਹਾਲਤ ਵਿਚ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਸਿੱਖਿਆ ਦੇ ਮੁੱਦੇ ਨੂੰ ਕਾਫੀ ਚੁੱਕਿਆ ਗਿਆ ਸੀ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਦਿੱਲੀ ਦੀ ਤਰ੍ਹਾਂ ਵਰਲਡ ਕਲਾਸ ਬਣਾਉਣਗੇ। ਹਾਲਾਂਕਿ ਸਕੂਲਾਂ ਦੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਪਰ ਆਪ ਸਰਕਾਰ ਨੇ ਸਿੱਖਿਆ ਮੰਤਰੀ ਜ਼ਰੂਰ ਬਦਲ ਦਿੱਤਾ। ਪਹਿਲਾਂ ਮੀਤ ਹੇਅਰ ਸਿੱਖਿਆ ਮੰਤਰੀ ਸਨ ਬਾਅਦ ਵਿਚ ਇਸ ਦੀ ਜ਼ਿੰਮੇਵਾਰੀ ਹਰਜੋਤ ਬੈਂਸ ਨੂੰ ਦੇ ਦਿੱਤੀ ਗਈ।