ਪੰਜਾਬ ਵਿਧਾਨ ਸਭਾ ਵਿਚ ਗੈਂਗਸਟਰ ਅੰਸਾਰੀ ਦਾ ਮੁੱਦਾ ਗੂੰਜਿਆ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੰਸਾਰੀ ਨੂੰ ਫਰਜ਼ੀ ਐੱਫਆਈਆਰ ਦਰਜ ਕਰਕੇ 2 ਸਾਲ 3 ਮਹੀਨੇ ਪੰਜਾਬ ਦੀ ਜੇਲ੍ਹ ਵਿਚ ਰੱਖਿਆ ਗਿਆ ਜਿਸ ਦਾ ਚਾਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਜੇਲ੍ਹ ਵਿਚ ਉਹ ਪਤਨੀ ਦੇ ਨਾਲ ਰਹਿੰਦਾ ਸੀ। ਅੰਸਾਰੀ ਨੂੰ ਜੇਲ੍ਹ ਵਿਚ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ। ਮੈਂ ਇਸ ਮਾਮਲੇ ਵਿਚ FIR ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ।
ਜੇਲ੍ਹ ਮੰਤਰੀ ਦੇ ਇਸ ਖੁਲਾਸੇ ਨਾਲ ਜੰਮ ਕੇ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਲ੍ਹ ਮੰਤਰੀ ਨੇ ਇਹ ਗੱਲ ਵਿਧਾਨ ਸਭਾ ਵਿਚ ਕਹੀ ਹੈ ਤੇ ਜੇਕਰ ਇਹ ਗੱਲ ਸਾਬਤ ਨਾ ਹੋਈ ਤਾਂ ਮੰਤਰੀ ਨੂੰ ਅਸਤੀਫਾ ਦੇਣਾ ਪਵੇਗਾ।
ਦੱਸ ਦੇਈਏ ਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ 2 ਸਾਲ 3 ਮਹੀਨੇ ਤੱਕ ਪੰਜਾਬ ਦੀ ਰੋਪੜ ਜੇਲ੍ਹ ਵਿਚ ਰੱਖਿਆ ਗਿਆ। ਅੰਸਾਰੀ ਖਿਲਾਫ ਫਰਜ਼ੀ ਐੱਫਆਈਆਰ ਕੀਤੀ ਗਈ ਸੀ। ਉਸ ਨੂੰ ਜਾਣਬੁਝ ਕੇ ਉਸ ਕੇਸ ਵਿਚ ਜ਼ਮਾਨਤ ਨਹੀਂ ਲਈ। ਜਿਸ ਬੈਰਕ ਵਿਚ 25 ਕੈਦੀ ਆਉਣੇ ਚਾਹੀਦੇ ਸਨ ਉਥੇ ਉਨ੍ਹਾਂ ਦੀ ਪਤਨੀ ਰਹਿੰਦੀ ਸੀ। ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਕੱਢੇ ਪਰ ਉਸ ਨੂੰ ਪੰਜਾਬ ਤੋਂ ਉਤਰ ਪ੍ਰਦੇਸ਼ ਨਹੀਂ ਭੇਜਿਆ ਗਿਆ।
ਯੂਪੀ ਸਰਕਾਰ ਸੁਪਰੀਮ ਕੋਰਟ ਗਈ ਜਿਸ ਦੇ ਵਿਰੋਧ ਵਿਚ ਪੰਜਾਬ ਸਰਕਾਰ ਨੇ 11 ਲੱਖ ਰੁਪਏ ਫੀਸ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੂੰ ਹਾਇਰ ਕੀਤਾ। ਹੁਣ ਇਸ ਦਾ 55 ਲੱਖ ਦਾ ਬਿੱਲ ਆਇਆ ਹੈ। ਇਹ ਬਿੱਲ ਅਸੀਂ ਕਿਉਂ ਦੇਈਏ। ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਜ਼ਿੰਮੇਵਾਰ ਲੋਕਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ ਮੰਤਰੀ ਬੈਂਸ ਦੇ ਦਾਅਵੇ ਤੋਂ ਬਾਅਦ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿਚ ਰਹਿੰਦੀ ਸੀ, ਇਸ ਨੂੰ ਸਾਬਤ ਕਰੇਕ ਦਿਖਾਓ। ਇਸ ‘ਤੇ ਮੰਤਰੀ ਬੈਂਸ ਨੇ ਕਿਹਾ ਕਿ ਜਾਂਜ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਤੇ ਜਲਦ ਸੱਚ ਪੰਜਾਬ ਦੇ ਸਾਹਮਣੇ ਆਏਗਾ।
ਮੁਖਤਾਰ ਅੰਸਾਰੀ ‘ਤੇ ਪੰਜਾਬ ਵਿਚ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਰੰਗਦਾਰੀ ਮੰਗਣ ਦਾ ਦੋਸ਼ ਸੀ। ਉਸ ਨੂੰ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਮੋਹਾਲੀ ਲੈ ਕੇ ਆਈ ਸੀ। 24 ਜਨਵਰੀ 2019 ਨੂੰ ਕੋਰਟ ਵਿਚ ਪੇਸ਼ ਕਰਕੇ ਉਸ ਨੂੰ ਰੋਪੜ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਦੇ ਬਾਅਦ ਸੁਪਰੀਮ ਕੋਰਟ ਦੇ ਹੁਕਮ ‘ਤੇ ਪਿਛਲੇ ਸਾਲ ਅਪ੍ਰੈਲ ਵਿਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਿਸ ਲੈ ਗਈ।
ਵੀਡੀਓ ਲਈ ਕਲਿੱਕ ਕਰੋ -: