ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸੁਪਨਾ ਰੰਗਲਾ ਪੰਜਾਬ ਬਣਾਉਣ ਦਾ ਹੈ ਜਿਸ ਨੂੰ ਭਗਵੰਤ ਮਾਨ ਜੀ ਸੱਚ ਕਰਕੇ ਦਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰੈਵੇਨਿਊ ਵਿਭਾਗ ਵਿਚ ਬਹੁਤ ਭ੍ਰਿਸ਼ਟਾਚਾਰ ਸੀ। ਇਸੇ ਦੇ ਮੱਦੇਨਜ਼ਰ CM ਮਾਨ ਵੱਲੋਂ ਰੈਵੇਨਿਊ ਵਿਭਾਗ ਨੂੰ ਕੁਰੱਪਸ਼ਨ ਮੁਕਤ ਕਰਨ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਕਰਕੇ ਲੋਕ ਅੱਜ ਰਜਿਸਟਰੀ ਕਰਾਉਣ ਲਈ ਖਰੀਦੋ-ਫਰੋਖਤ ਕਰਨ ਲਈ ਅੱਗੇ ਆਏ ਹਨ ਤੇ ਰੈਵੇਨਿਊ ਵਿਭਾਗ ਦੀ ਆਮਦਨ ਵਿਚ 31 ਫੀਸਦੀ ਵਾਧਾ ਹੋਇਆ ਹੈ। ਜੋ ਕਿ ਇੱਕ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਅੱਗੇ ਵੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵੱਲੋਂ ਇੱਕ ਚੰਗਾ ਰੈਵੇਨਿਊ ਵਿਭਾਗ ਬਣਾਇਆ ਜਾਵੇਗਾ। ਇਸੇ ਕਾਰਨ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਕੀਤਾ ਜਾ ਰਿਹਾ ਹੈ ਤਾਂ ਜੋ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਸੁਪਨਾ ਪੂਰਾ ਕਰ ਸਕੇ। ਜਿੰਪਾ ਨੇ ਕਿਹਾ ਕਿ ਹੁਣ ਫਰਦ ਤੁਹਾਨੂੰ ਘਰ ਹੀ ਮਿਲੇਗੀ। ਇਸ ਸਕੀਮ ਨੂੰ ਜਲਦ ਹੀ ਮੁੱਖ ਮੰਤਰੀ ਵੱਲੋਂ ਲਾਗੂ ਕੀਤਾ ਜਾਵੇਗਾ। ਈ-ਗਿਰਦਾਵਰੀ ਦੇ ਰੂਪ ਵਿਚ ਜੀਪੀਐੱਸ ਰਾਹੀਂ ਸਾਰੀ ਜਾਣਕਾਰੀ ਪਟਵਾਰੀ ਤੋਂ ਲੈ ਸਕਦੇ ਹੋ।
ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕੋਈ ਫਰਦ ਕਢਵਾਉਣੀ ਹੈ ਤਾਂ ਉਸ ਨੂੰ ਐੱਸਐੱਮਐੱਸ ਜਾਂ ਈ-ਮੇਲ ਰਾਹੀਂ ਵੀ ਕਢਵਾਇਆ ਜਾ ਸਕੇਗਾ ਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ। ਇਸ ਨੂੰ ਤੁਹਾਡੇ ਫੋਨ ਨਾਲ ਅਟੈਚ ਕੀਤਾ ਜਾਵੇਗਾ, ਜਿਸ ਨਾਲ ਤੁਹਾਨੂੰ ਫਰਦ ਨਾਲ ਸਬੰਧਤ ਅਪਡੇਟਸ ਆਉਂਦੇ ਰਹਿਣਗੇ ਤੇ ਕਿਸੇ ਵੀ ਤਰ੍ਹਾਂ ਦੇ ਘਪਲੇ ਦੀ ਗੁੰਜਾਇਸ਼ ਨਹੀਂ ਰਹੇਗੀ। ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਮੁਕਤ ਤਹਿਸੀਲਾਂ ਚਾਹੁੰਦੇ ਸਨ ਜੋ ਕਿ ਸੱਚ ਹੋ ਰਿਹਾ ਹੈ। ਮੈਂ ਰੈਵੇਨਿਊ ਵਿਭਾਗ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦੀ ਹਾਂ ਜੋ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: