ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ ਵਿਚ ਹੈ। ਉੁਨ੍ਹਾਂ ਲਿਖਿਆ ਕਿ ਖਾਮੋਸ਼ੀ ਕਦੇ ਬੇਵਜ੍ਹਾ ਨਹੀਂ ਹੁੰਦੀ, ਕੁਝ ਦਰਦ ਆਵਾਜ਼ ਖੋਹ ਲੈਂਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੋਸਟ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ। ਪ੍ਰੋ. ਬਲਜਿੰਦਰ ਕੌਰ ਦੂਜੀ ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ।
ਮੰਤਰੀਆਂ ਦੇ ਸਹੁ ਚੁੱਕ ਸਮਾਗਮ ਵਿਚ ਬਲਜਿੰਦਰ ਕੌਰ ਨੇ ਨਾਰਾਜ਼ਗੀ ਦੀ ਗੱਲ ਤਾਂ ਨਹੀਂ ਕਬੂਲੀ ਪਰ ਇਸ਼ਾਰਾ ਜ਼ਰੂਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕਈ ਉਤਰਾਅ-ਚੜ੍ਹਾਅ ਤੋਂ ਨਿਕਲੀ ਹੈ। ਜਦੋਂ ਵੱਡੇ-ਵੱਡੇ ਦਿੱਗਜ਼ ਪਾਰਟੀ ਛੱਡ ਕੇ ਗਏ ਸਨ ਉਦੋਂ ਤੋਂ ਲੈ ਕੇ ਅੱਜ ਤਕ ਪਾਰਟੀ ਦੀ ਹਰ ਗੱਲ ਮੰਨੀ। ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਹਾਈਕਮਾਨ ਦਾ ਫੈਸਲਾ ਮਨਜ਼ੂਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਰਾਏਕੋਟ ਪੁਲਿਸ ਨੇ ਪਿੰਡ ਆਂਡਲੂ ‘ਚ ਘਰ ‘ਚ ਉਗਾਏ ਪੋਸਤ ਦੇ 1200 ਪੌਦੇ ਕੀਤੇ ਬਰਾਮਦ, 3 ਗ੍ਰਿਫਤਾਰ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਕੁਝ ਵਿਧਾਇਕ ਕਹਿ ਰਹੇ ਹਨ ਕਿ ਮੰਤਰੀ ਦਾ ਅਹੁਦਾ ਉਨ੍ਹਾਂ ਦਾ ਹੱਕ ਸੀ। ਕੇਜਰੀਵਾਲ ਨੇ ਕਿਹਾ ਕਿ ਇਥੇ ਸਿਰਫ ਜਨਤਾ ਦਾ ਹੱਕਾ ਹੈ। ਇਸ ਲਈ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਾ ਰੱਖੋ।