ਲੁਧਿਆਣਾ ਦੀ ਸਿਧਵਾਂ ਨਹਿਰ ਦੀ ਸਾਫ-ਸਫਾਈ ਦਾ ਕੰਮ ਲਗਾਤਾਰ ਜਾਰੀ ਹੈ। ਪਰ ਫਿਰ ਵੀ ਕਈ ਲੋਕ ਕੂੜਾ ਜਾਂ ਫਿਰ ਪੂਜਾ-ਪਾਠ ਦਾ ਸਾਮਾਨ ਨਹਿਰ ਵਿੱਚ ਸੁੱਟਣ ਤੋਂ ਬਾਜ਼ ਨਹੀਂ ਆ ਰਹੇ ਹਨ, ਅਜਿਹੇ ਲੋਕਾਂ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਨੇ ਬੇਨਤੀ ਕਰਦੇ ਹੋਏ ਚਿਤਾਵਨੀ ਦੇ ਦਿੱਤੀ ਹੈ।
MLA ਗੋਗੀ ਨੇ ਕਿਹਾ ਕਿ ਲੋਕ ਸਿਧਵਾਂ ਨਹਿਰ ਵਿੱਚ ਕੂੜਾ-ਕਰਕਟ ਅਤੇ ਪੂਜਾ ਪਾਠ ਦਾ ਸਾਮਾਨ ਨਾ ਪਾਉਣ। ਪ੍ਰਸ਼ਾਸਨ ਨਹਿਰ ਦੀ ਸਫ਼ਾਈ ਲਈ ਪੂਰੀ ਮਿਹਨਤ ਕਰ ਰਿਹਾ ਹੈ। ਵਿਧਾਇਕ ਗੋਗੀ ਨੇ ਨਹਿਰ ਦੇ ਅੰਦਰ ਆਪਣੀ ਥਾਰ ਉਤਾਰ ਦਿੱਤੀ। ਵਿਧਾਇਕ ਨੇ ਕਿਹਾ ਕਿ ਜੇ ਕੁਦਰਤ ਨੇ ਪੱਛਮੀ ਹਿੱਸੇ ਨੂੰ ਕੋਈ ਨਹਿਰ ਦਿੱਤੀ ਹੈ ਤਾਂ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਇਸ ਨਹਿਰ ਦਾ ਪਾਣੀ ਨੀਲਾ ਦਿਖਾਈ ਦੇਵੇ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕ ਸਵੇਰੇ-ਸ਼ਾਮ ਨਹਿਰ ਦੇ ਆਲੇ-ਦੁਆਲੇ ਤਾਜ਼ੀ ਹਵਾ ਦਾ ਆਨੰਦ ਲੈ ਸਕਦੇ ਹਨ। ਗੋਗੀ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਪੈਂਦੀ ਇਸ ਨਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਖ਼ਤ ਕਦਮ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਅਡਾਨੀ ਗਰੁੱਪ ‘ਤੇ ਟਿੱਪਣੀ ਨੂੰ ਲੈ ਕੇ MP ਤਿਵਾੜੀ ਤੇ ਜਾਖੜ ਵਿਚਾਲੇ ਛਿੜਿਆ ਘਮਾਸਾਨ!
ਵਿਧਾਇਕ ਨੇ ਕਿਹਾ ਕਿ ਜੇ ਕੋਈ ਵਿਅਕਤੀ ਨਹਿਰ ਵਿੱਚ ਕੂੜਾ ਆਦਿ ਸੁੱਟਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਕੇਸ ਦਰਜ ਕੀਤਾ ਜਾਵੇਗਾ। ਨਹਿਰ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਾਏ ਜਾਣੇ ਹਨ। ਪ੍ਰਸ਼ਾਸਨ ਨੇ ਕਈ ਦਿਨ ਪਹਿਲਾਂ ਜੇਸੀਬੀ ਨਾਲ ਨਹਿਰ ਦੀ ਸਫ਼ਾਈ ਵੀ ਕਰਵਾਈ ਸੀ। ਹੁਣ ਸ਼ਹਿਰ ਦੇ ਲੋਕਾਂ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: