ਮੱਧ ਪ੍ਰਦੇਸ਼ : ਆਲੀਰਾਜਪੁਰ ਵਿੱਚ ਇੱਕ ਪਿਕਅਪ ਵੈਨ ਨੇ 8 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਡਰਾਈਵਰ ਨੂੰ ਖੂਬ ਕੁੱਟਿਆ ਤੇ ਫਿਰ ਪਿਕਅਪ ਵਿੱਚ ਅੱਗ ਲਾ ਦਿੱਤੀ, ਫਿਰ ਡਰਾਈਵਰ ਨੂੰ ਵੀ ਉਸੇ ਅੱਗ ਵਿੱਚ ਸੁੱਟ ਦਿੱਤਾ। ਬੁਰੀ ਤਰ੍ਹਾਂ ਝੁਲਸੇ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਲੋਕ ਡਰਾਈਵਰ ਨੂੰ ਕੁੱਟ ਰਹੇ ਹਨ ਤੇ ਗੱਡੀ ਨੂੰ ਅੱਗ ਲਾਉਂਦੇ ਨਜ਼ਰ ਆ ਰਹੇ ਹਨ।
ਡਰਾਈਵਰ ਮਗਨ ਸਿੰਘ (37) ਜਾਮਲੀ ਜੋਬਟ ਦਾ ਰਹਿਣ ਵਾਲਾ ਸੀ। ਉਸ ਨੂੰ ਭਾਬਰਾ ਦੇ ਸ਼ਾਸਕੀ ਹਸਪਤਾਲ ਵਿੱਚ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਗੁਜਰਾਤ ਦੇ ਦਾਹੋਦ ਰੈਫਰ ਕੀਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡਰਾਈਵਰ ਮਗਨ ਸਿੰਘ ਆਪਣਏ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ। ਉਸ ਦੇ ਪਰਿਵਾਰ ਵਿੱਚ ਪਤਨੀ, ਤਿੰਨ ਛੋਟੇ ਬੱਚੇ ਤੇ ਬੁੱਢੇ ਮਾਪੇ ਹਨ।
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਭਗ 7-8 ਵਜੇ ਵਿਚਾਲੇ ਗ੍ਰਾਮ ਛੋਟੀ ਪੋਲ ਵਿੱਚ ਇੱਕ ਪਿਕਅਪ ਨੇ ਬੱਚੀ ਨੂੰ ਕੁਚਲ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੇ ਡਰਾਈਵਰ ਨੂੰ ਕੁੱਟਦੇ ਹੋਏ ਗੱਡੀ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਾਇਆ। ਐੱਸ.ਡੀ.ਐੱਮ. ਕਿਰਨ ਅੰਜਨਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਏਗਾ, ਉਸ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: