ਪੀ.ਐੱਮ. ਮੋਦੀ ਦੀ ਅਗਵਾਈ ਵਿੱਚ ਕੈਬਨਿਟ ਨੇ ਕੁਦਰਤੀ ਗੈਸ ਦੀਆਂ ਕੀਮਤਾਂ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਵੱਲੋਂ ਮਨਜ਼ੂਰ ਨਵੇਂ ਫਾਰਮੂਲੇ ਤਹਿਤ ਹੁਣ ਘਰੇਲੂ ਕੁਦਰਤੀ ਗੈਸ ਦੀ ਕੀਮਤ ਇੰਡੀਅਨ ਕਰੂਡ ਬਾਸਕੇਟ ਦੀ ਕੀਮਤ ਦੇ ਆਧਾਰ ‘ਤੇ ਹੋਵੇਗੀ। ਜਦਕਿ ਹੁਣ ਤੱਕ ਘਰੇਲੂ ਕੁਦਰਤੀ ਗੈਸ ਦੀ ਕੀਮਤ ਦੁਨੀਆ ਦੇ ਚਾਰ ਪ੍ਰਮੁੱਖ ਗੈਸ ਵਪਾਰਕ ਕੇਂਦਰਾਂ- ਹੈਨਰੀ ਹੱਬ, ਅਲਬੇਨਾ, ਨੈਸ਼ਨਲ ਬੈਲੇਂਸਿੰਗ ਪੁਆਇੰਟ (ਯੂਕੇ) ਅਤੇ ਰੂਸੀ ਗੈਸ ਦੀ ਕੀਮਤ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਸੀ।
ਇਸ ਫੈਸਲੇ ਨਾਲ ਅਗਲੇ ਦੋ ਦਿਨਾਂ ਯਾਨੀ ਸ਼ਨੀਵਾਰ ਤੋਂ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। PNG ਦੀ ਕੀਮਤ 10 ਫੀਸਦੀ ਘੱਟ ਜਾਵੇਗੀ। ਇਸ ਦੇ ਨਾਲ ਹੀ CNG ਦੀ ਕੀਮਤ ਵਿੱਚ ਕਰੀਬ 6 ਤੋਂ 9 ਫੀਸਦੀ ਦੀ ਕਮੀ ਆਵੇਗੀ।
ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ ਹਨ, ਜਿਸ ਵਿੱਚ ਪੈਟਰੋਲੀਅਮ ਮੰਤਰਾਲੇ ਨਾਲ ਸਬੰਧਤ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਕੁਦਰਤੀ ਗੈਸ ਦੀ ਕੀਮਤ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ, ਪੜ੍ਹਣ ਲਈ ਰੋਜ਼ ਵ੍ਹੀਲਚੇਅਰ ‘ਤੇ 3 ਕਿ.ਮੀ. ਦੂਰ ਸਕੂਲ ਜਾਂਦੀ ਗੁਰਦਾਸਪੁਰ ਦੀ ਦਿਵਿਗਆਂਗ ਕੁੜੀ
ਨਵੇਂ ਫਾਰਮੂਲੇ ਤਹਿਤ ਗੈਸ ਦੀ ਕੀਮਤ ਹਰ ਮਹੀਨੇ ਤੈਅ ਕੀਤੀ ਜਾਵੇਗੀ। ਜਦੋਂ ਕਿ ਪੁਰਾਣੇ ਫਾਰਮੂਲੇ ਤਹਿਤ ਹਰ ਛੇ ਮਹੀਨੇ ਬਾਅਦ ਗੈਸ ਦੀ ਕੀਮਤ ਤੈਅ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ, ਨਵੇਂ ਫਾਰਮੂਲੇ ਦੇ ਤਹਿਤ ਘਰੇਲੂ ਕੁਦਰਤੀ ਗੈਸ ਦੀ ਕੀਮਤ ਦੇ ਆਧਾਰ ‘ਤੇ ਪਿਛਲੇ ਇਕ ਮਹੀਨੇ ਤੋਂ ਇੰਡੀਅਨ ਕਰੂਡ ਬਾਸਕੇਟ ਦੀ ਕੀਮਤ ਨੂੰ ਆਧਾਰ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ, ਪੁਰਾਣੇ ਫਾਰਮੂਲੇ ਦੇ ਤਹਿਤ, ਦੁਨੀਆ ਦੇ ਸਾਰੇ ਚਾਰ ਗੈਸ ਵਪਾਰਕ ਕੇਂਦਰਾਂ ਦੀ ਪਿਛਲੇ ਇੱਕ ਸਾਲ ਦੀ ਕੀਮਤ (ਮੁੱਲ ਵਜ਼ਨ ਵਾਲੀ ਕੀਮਤ) ਦੀ ਔਸਤ ਲਈ ਜਾਂਦੀ ਹੈ ਅਤੇ ਫਿਰ ਇਸਨੂੰ ਤਿੰਨ ਮਹੀਨਿਆਂ ਦੇ ਅੰਤਰਾਲ ‘ਤੇ ਲਾਗੂ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: