ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਕੇਂਦਰ ਸਰਕਾਰ ਜਲਦ ਹੀ ਖਾਣ-ਪੀਣ ਨੂੰ ਲੈ ਕੇ ਨਵੀਂ ਗਾਈਡਲਾਈਨ ਲਿਆਉਣ ਜਾ ਰਹੀ ਹੈ। ਹੈਦਰਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਅਨ (NIN) ਇਸ ਗਾਈਡਲਾਈਨ ਨੂੰ ਤਿਆਰ ਕਰਨ ਵਿੱਚ ਲੱਗਾ ਹੋਇਆ ਹੈ।
NIN ਮੁਤਾਬਕ ਗਾਈਲਡਲਾਈਨ ਲਗਭਗ ਤਿਆਰ ਹੈ ਤੇ ਇਸ ਨੂੰ ਜਲਦ ਜਾਰੀ ਕਰ ਦਿੱਤਾ ਜਾਵੇਗਾ। ਨਵੀਂ ਗਾਈਲਡਾਈਨ ਲਗਭਗ 10 ਸਾਲਾਂ ਬਾਅਦ ਜਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2011 ਵਿੱਚ ਗਾਈਡਲਾਈਨ ਆਈ ਸੀ। NIN ਵਿਗਿਆਨੀ ਡਾ. ਐੱਮ. ਜੀ. ਸੁੱਬਾਰਾਵ ਨੇ ਦੱਸਿਆ ਕਿ ਇਸ ਵਾਰ ਇਸ ਨੂੰ ਸੌਖਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕ ਆਸਾਨੀ ਨਾਲ ਸਮਝ ਸਕਣ।
NIN ਦੇ ਵਿਗਿਆਨੀਆਂ ਮੁਤਾਬਕ ਇਨ੍ਹਾਂ 10 ਸਾਲਾਂ ਵਿੱਚ ਲੋਕਾਂ ਦੇ ਲਾਈਫ਼ ਸਟਾਈਲ ਵਿੱਚ ਕਾਫੀ ਤਬਦੀਲੀ ਆਈ ਹੈ ਤੇ ਕੋਰੋਨਾ ਮਹਾਮਾਰੀ ਕਰਕੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਦੀ ਸਿਹਤ ‘ਤੇ ਕਾਫੀ ਮਾੜਾ ਅਸਰ ਪਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਨਵੀਂ ਗਾਈਡਲਾਈਨ ਤਿਆਰ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਦੇ ਲਈ NIN ਕੰਮ ਕਰ ਰਿਹਾ ਹੈ। ਇੰਸਟੀਚਿਊਸ਼ਨ ਦੇ ਡਾਇਰੈਕਟਰ ਡਾ. ਆਰ. ਹੇਮਲਤਾ ਨੇ ਦੱਸਿਆ ਕਿ ਦੇਸ਼ ਦੀ ਜਨਤਾ ਲਈ ਫੂਡ ਗਾਈਡਲਾਈਨਸ ਦੀ ਤਿਆਰੀ ਕੀਤੀ ਜਾ ਰਹੀ ਗੈ। ਅਗਲੇ ਛੇ ਮਹੀਨਿਆਂ ਵਿੱਚ ਇਹ ਜਾਰੀ ਹੋਣ ਵਾਲੀ ਹੈ।
ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਵਿਗਿਆਨੀ ਡਾ. ਐੱਮ. ਜੀ. ਸੁੱਬਾਰਾਵ ਨੇ ਦੱਸਿਆ ਕਿ ਇਸ ਗਾਈਡਲਾਈਨ ਵਿੱਚ 16 ਪੁਆਇੰਟ ਰੱਖੇ ਗਏ ਹਨ। ਇਸ ਨੂੰ ਇੰਨੇ ਸੌਖੇ ਢੰਗ ਨਾਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਕੋਈ ਵੀ ਇਸ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ। ਸਾਲ 2019 ਤੋਂ 6 ਤੋਂ 10 ਵਿਗਿਆਨੀਆਂ ਤੇ ਡਾਇਟੀਸ਼ੀਅਨ ਮਿਲ ਕੇ ਇਸ ਨੂੰ ਤਿਆਰ ਕਰ ਰਹੇ ਹਨ।