ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਵੇਲੇ ਬਦਲ ਗਈ, ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲ ਆਇਆ। ਗੁਰਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ। ਗੁਰਦੇਵ ਸਿੰਘ ਦੀ ਉਮਰ 90 ਸਾਲ ਹੈ। ਉਹ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ।
ਇਸ ਦੌਰਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸ ਨੇ ਜੋ ਲਾਟਰੀ ਟਿਕਟ ਖਰੀਦੀ ਹੈ, ਉਹ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਖਰੀਦਿਆ ਸੀ, ਉਸ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਉਸ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਸੜਕ ’ਤੇ ਟੋਇਆਂ ਨੂੰ ਭਰਨ ਲਈ ਭਰਦਾ ਸੀ ਤਾਂ ਜੋ ਕੋਈ ਸੜਕ ਹਾਦਸਾ ਨਾ ਵਾਪਰੇ। ਨਾਲੇ ਸੜਕ ਦੇ ਕੰਢੇ ਲੱਗੇ ਰੁੱਖ ਪੌਦਿਆਂ ਨੂੰ ਪਾਣੀ ਦਿੰਦੇ ਸਨ। ਗੁਰਦੇਵ ਸਿੰਘ ਨੇ ਪਿਛਲੇ 40 ਸਾਲਾਂ ਤੋਂ ਜੋ ਸੇਵਾ ਕੀਤੀ, ਅੱਜ ਉਸ ਸੇਵਾ ਦਾ ਫਲ ਮਿਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਅਮਰੀਕਾ ਦੇ ਪ੍ਰੋਗਰਾਮ ‘ਚ ਦਿਸਿਆ ਮੂਸੇਵਾਲਾ ਦਾ ਕਾਤਲ!
ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਮੁੰਡੇ ਅਤੇ ਇੱਕ ਧੀ ਹੈ। ਸਾਰੇ ਬੱਚੇ ਵਿਆਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਉਸ ਦੀ ਕਿਰਪਾ ਨਾਲ ਅੱਜ ਉਸ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਲਈ ਵਧੀਆ ਘਰ ਬਣਾਉਣਗੇ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਸੇਵਾ ਵੀ ਕਰਨਗੇ। ਜਿਸ ਤਰ੍ਹਾਂ ਅਸੀਂ ਸੇਵਾ ਕਾਰਜ ਕਰਦੇ ਆ ਰਹੇ ਹਾਂ, ਉਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਾਂਗੇ।
ਵੀਡੀਓ ਲਈ ਕਲਿੱਕ ਕਰੋ -: