ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਵੱਲੋਂ ਦਿੱਤੇ ਉਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਵੱਡਾ ਹਮਲਾ ਬੋਲਿਆ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੁਸਤਫਾ ਨੂੰ ਇਹ ਗਲਤਫਹਿਮੀ ਹੈ ਕਿ ਦਿਨਕਰ ਗੁਪਤਾ ਮੇਰੀ ਮਦਦ ਨਾਲ ਡੀ. ਜੀ. ਪੀ. ਬਣੇ। ਮੁਸਤਫਾ ਨੇ ਟਵੀਟ ਕਰਕੇ ਅਰੂਸਾ ਆਲਮ ‘ਤੇ ਕਈ ਨਿਸ਼ਾਨੇ ਵਿੰਨ੍ਹੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਹੁਣ ਹੋਰ ਜ਼ਿਆਦਾ ਝੂਠ ਦਾ ਸਹਾਰਾ ਨਾ ਲਵੋ।
ਮੁਸਤਫਾ ਨੇ ਕਿਹਾ ਕਿ ਤੁਹਾਡੀ ਵਟਸਐਪ ਡੀ. ਪੀਜ਼. ਨੇ ਕਈ ਕੁਝ ਸਪੱਸ਼ਟ ਕੀਤਾ ਹੈ। ਹੁਣ ਤਾਂ ਪੁਲਿਸ ਅਤੇ ਨੌਕਰਸ਼ਾਹੀ ਨੂੰ ਵੀ ਪਤਾ ਚੱਲ ਚੁੱਕਾ ਸੀ ਕਿ ਆਪਣੇ ‘ਤਕੜੇ ਕੰਮਾਂ’ ਲਈ ਕਿਸ ਕੋਲ ਪਹੁੰਚ ਕਰਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਗਾ ਹੋਵੇਗਾ ਕਿ ਆਪਣਾ ਮੂੰਹ ਬੰਦ ਹੀ ਰੱਖੋ, ਇਹ ਨਾ ਹੋਵੇ ਕਿ ਅਮੀਰਾਂ ਦੀ ਕਹਾਣੀ ਲੋਕਾਂ ਦਾ ਤਮਾਸ਼ਾ ਬਣ ਜਾਵੇ, ਜਿਸ ਨਾਲ ਭਾਰਤ ਦੀ ਸਿਆਸਤ ਵਿੱਚ ਬਹੁਤ ਸਾਰੇ ‘ਰਾਸ਼ਟਰਵਾਦੀਆਂ’ ਅਤੇ ‘ਵੱਡੇ ਦੇਸ਼ਭਗਤਾਂ’ ਲਈ ਮੁਸ਼ਕਲ ਪੈਦਾ ਹੋ ਜਾਵੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਦੇ ਨਾਲ ਹੀ ਮੁਸਤਫਾ ਨੇ ਅਰੂਸਾ ਨੂੰ ਸੂਬਾਈ ਕਾਂਗਰਸ ਦੇ ਮਾਮਲਿਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਂਗਰਸੀ ਵਰਕਰਾਂ ਦੀਆਂ ਕੌੜੀਆਂ ਯਾਦਾਂ ਹਨ ਕਿ ਕੈਪਟਨ ਦੇ ਆਲੇ-ਦੁਆਲੇ ਤੁਹਾਡੀ ਗੈਰ-ਸਿਹਤਮੰਦ ਮੌਜੂਦਗੀ ਦੇ ਨਾਲ ਤੁਸੀਂ 7 ਤੇ 12 ਵਿੱਚ ਲਗਾਤਾਰ ਦੋ ਹਾਰਾਂ ਦਾ ਕਾਰਨ ਬਣ ਚੁੱਕੇ ਹੋ।
ਇਹ ਵੀ ਪੜ੍ਹੋ : CM ਚੰਨੀ ਦਾ ਵੱਡਾ ਐਲਾਨ, 1 ਨਵੰਬਰ ਨੂੰ ਸ਼ਾਮ 4 ਵਜੇ ਰਹੋ ਤਿਆਰ ਕਰਨ ਜਾ ਰਹੇ ਆ ਇਤਿਹਾਸਕ ਫ਼ੈਸਲਾ
ਯਾਦ ਰੱਖਿਓ, ਸਿਆਸੀ ਨੋਕ-ਝੋਕ ਨੂੰ ਛੱਡ ਕੇ ਜੇ ਹਾਲਾਤ ਅਜਿਹੇ ਬਣਦੇ ਹਨ ਤਾਂ ਮੈਂ ਆਪਣੇ ਮੁੱਦੇ ਸਿਰਫ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਖਤਮ ਕਰਾਂਗਾ। ਕਿਰਪਾ ਕਰਕੇ ਮੈਨੂੰ ਆਪਣੇ ਮਾਮਲਿਆਂ ਵਿੱਚ ਹੋਰ ਨਾ ਘਸੀਟੋ। ਇਸ ਦੇ ਨਾਲ ਹੀ ਮੁਸਤਫਾ ਨੇ ਇਹ ਗੱਲ ਵੀ ਸਾਫ ਕਰ ਦਿੱਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਨੂੰ ਕੈਪਟਨ ਅਮਰਿੰਦਰ ਸਿੰਘ ਕਰਕੇ ਮਜਬੂਰੀ ਵਿੱਚ ਅਰੂਸਾ ਨੂੰ ਮਿਲਣਾ ਪੈਂਦਾ ਸੀ।